Loot of Sikh pilgrimages at Darbar Sahib Amritsar with consent of Punjab administration

ਪੰਜਾਬ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸਨਾ ਨੂੰ ਆਓਣ ਵਾਲੇ ਜਾਤ੍ਰੁਆਂ ਨੂੰ ਲੁੱਟਣ ਲਈ ਖੁੱਲੀ ਛੁੱਟ ?ਸ੍ਰੀ ਅਮ੍ਰਿਤਸਰ ਵਿਚ ਗੁਰਦੁਆਰਾ ਸਾਰਾਗੜੀ ਦੇ ਸਾਹਮਣੇ ਬਣੀ ਪਾਰਕਿੰਗ ਵਿਚ ਜੋ ਸ੍ਰੀ ਦਰਬਾਰ ਸਾਹਿਬ ਜੀ ਤੋਂ ਮਸਾਂ ੫੦੦ ਮੀਟਰ ਦੂਰ ਹੋਣੀ, ਵਿਚ E-Rickshaw ਵਾਲੇ ਆਪਣੇ 3 ਮਿੰਟ ਦੇ ਫੇਰੇ ਲਈ ਜਾਤ੍ਰੁਆਂ ਤੋ ੧੦੦/- ਰੁਪਏ ਇਕ ਪਾਸੇ ਦੇ ਲੈਂਦੇ ਨੇ! ਜੇ ਗਹੁ ਨਾਲ ਵਿਚਾਰਿਆ ਜਾਵੇ ਤਾਂ ਇੰਨਾ ਮਹਿੰਗਾ ਸਫ਼ਰ ਕਿਸੇ ਬਸ ਜਾ ਟੈਕ੍ਸੀ ਵਿਚ ਵੀ ਨਹੀਂ ਹੁੰਦਾ? ਫੇਰ ਇਹਨਾ E-Rickshaw ਵਾਲੀਆਂ ਤੇ ਕੋਈ ਕਾਰਵਾਈ ਕਿਓਂ ਨਹੀਂ?
unnamed-1
Availablity of free e-raickshaw for pilgrimages.
ਓਂਜ ਤੇ ਗੁਰੂਦੁਆਰਾ ਕਮੇਟੀ ਵੱਲੋਂ ੨ ਰਿਕ੍ਸ਼ੇ ਫ੍ਰੀ ਸਰਵਿਸ ਵਜੋਂ ਚਲਦੇ ਨੇ ਪਰ ਸੰਗਤ ਜਿਆਦਾ ਤੇ ਇਹ ਦੋ ਰਿਕ੍ਸ਼ੇ ਘਟ, ਦੂਜੀ ਗੱਲ ਇਹ ਫ੍ਰੀ ਸਰਵਿਸ ਵਾਲੇ ਰਿਕ੍ਸ਼ੇ ਪਾਰਕਿੰਗ ਦੀ ਪੌੜੀਆਂ ਲਾਗੋੰ ਚਲਦੇ ਨੇ ਅਤੇ ਇਸ ਬਾਬਤ ਕੋਈ ਸੂਚਨਾ ਉਪਰ ਪਾਰਕਿੰਗ ਵਿਚ ਨਹੀ ਲਗੀ ਹੋਈ, ਕਿਰਾਏ ਵਾਲੇ ਰਿਕ੍ਸ਼ੇ ਪਾਰਕਿੰਗ ਦੇ ਅੰਦਰ ਘੁੰਮਦੇ ਨੇ ਅਤੇ ਸਵਾਰੀਆਂ ਲੈ ਜਾਂਦੇ ਨੇ, ਲੋਕਾਂ ਨੂ ਪਤਾ ਹੀ ਨਹੀ ਹੁੰਦਾ ਕਿ ਇਥੇ ਕੋਈ ਫ੍ਰੀ ਸਰਵਿਸ ਵੀ ਹੈ? ਜੇ ਮੁੱਲ ਭਾ ਦੀ ਗੱਲ ਕਰੋ ਤੇ ਇਹ ਰਿਕ੍ਸ਼ੇ ਵਾਲੇ ਮੁਹਰੋਂ ਲੜਨ ਨੂ ਪੈਂਦੇ ਨੇ, ਪਾਰਕਿੰਗ ਮੈਨੇਜਮੇੰਟ ਜਾਂ ਠੇਕੇਦਾਰ ਅਕਸ਼ਯ ਕੁਮਾਰ ਵੱਲੋਂ ਇਹਨਾ ਨੂ ਖੁੱਲੀ ਛੁੱਟ ਹੈ ਜੋ ਆਪਣੀ ਬੁੱਲਟ ਤੇ ਪਾਰਕਿੰਗ ਵਿਚ ਗੇੜੇ ਕਢਦਾ ਰਹਿੰਦਾ ਹੈ!ਜੇ ਹਸਾਬ ਲਾਇਆ ਜਾਵੇ ਤਾ ਇਕ rickshaw ਰੋਜ਼ ਦੇ ੫੦ ਗੇੜੇ ਸਹਿਜੇ ਮਾਰ ਲੈਂਦਾ ਹੈ, ਜਿਸ ਦਾ ਮਤਲਬ ਹੋਇਆ ਕਿ ਓਸ ਦੀ ਰੋਜ਼ ਦੀ ਕਮਾਈ ੫੦੦੦/- ਤੋਂ ਵਧ ਹੈ! ਇਹ ਸਬ ਹਿੰਦੂ ਵੀਰ ਹੀ ਰਿਕ੍ਸ਼ੇ ਪਾਰਕਿੰਗ ਵਿਚ ਚਲਾਓਂਦੇ ਨੇ, ਮੈਂ ਸਿਰਫ ਇਕ ਸਿਖ ਵੀਰ ਨੂ ਵੇਖਿਆ ਸੀ!ਕੀ ਦਰਬਾਰ ਸਾਹਿਬ ਵੱਲੋਂ ਪਾਰਕਿੰਗ ਦੇ ਹਰ ਪਿੱਲਰ ਤੇ ਫ੍ਰੀ ਸਰਵਿਸ ਦੀ ਸੂਚਨਾ/ਖਬਰ ਨਹੀ ਲਿਖੀ ਹੋਣੀ ਚਾਹੀਦੀ ਅਤੇ ਕੀ ਗੁਰੂਦਵਾਰਾ ਕਮੇਟੀ SGPC ਨੂੰ ਇਹਨਾ ਫ੍ਰੀ ਰਿਕਸ਼ਿਆਂ ਦੀ ਗਿਣਤੀ ਨਹੀ ਵਧਾਣੀ ਚਾਹੀਦੀ? ਕੀ ਪੰਜਾਬ ਪੁਲਿਸ ਵੱਲੋਂ ਇਹ ਰਿਕ੍ਸ਼ੇ ਪਾਰਕਿੰਗ ਵਿਚ ਵੜਨ ਤੋ ਨਹੀਂ ਰੋਕਣੇ ਚਾਹੀਦੇ ਜਿਸ ਕਰਕੇ ਜਾਤਰੁ ਸਿਰਫ ਪਾਰਕਿੰਗ ਗੇਟ ਤੋਂ ਹੀ ਰਿਕ੍ਸ਼ੇ ਲੈ ਸਕਣ ?

unnamed
Car entering opposite direction on wrong side?
ਇਕ ਗੱਲ ਹੋਰ ਵੇਖਣ ਨੂ ਮਿਲੀ ਕਿ ਪਾਰਕਿੰਗ ਵਿਚ ਹੇਠਾਂ/ਉਪਰ ਮੰਜਿਲਾਂ ਤੇ ਕਾਰ ਲੈ ਜਾਣ ਦਾ ਰਸਤਾ ਵੀ ਇਕੋ ਹੀ ਹੈ, ਜਿਸ ਨਾਲ ਕਦੀ ਵੀ ਕੋਈ ਮਾੜੀ ਘਟਨਾ ਵਾਪਰ ਸਕਦੀ ਹੈ! ਇਹ ਰਿਕ੍ਸ਼ੇ ਸਵਾਰੀਆਂ ਬਿਠਾ ਕੇ ਉਪਰ ਚੜ ਨਹੀ ਸਕਦੇ ਅਤੇ ਸਵਾਰੀਆਂ ਕਿਸੇ ਵੇਲੇ ਕਿਸੇ ਆਓਂਦੀ ਜਾਂਦੀ ਗੱਡੀ ਨਾਲ ਟਕਰਾ ਸਕਦੀਆਂ ਨੇ!
ਇਹਨਾ ਤੇ ਸਖਤੀ ਨਾਲ ਰੋਕ ਲਗਣੀ ਚਾਹੀਦੀ ਹੈ!
Ajmer kesri
Ajmer Singh Randhawa

Leave a Reply

Your email address will not be published. Required fields are marked *