Khalistan kion?

ਸਿਖਾਂ ਲਈ ਖਾਲਿਸਤਾਨ ਕਿਓਂ ਜਰੂਰੀ ?

ਅਜਮੇਰ ਸਿੰਘ ਰੰਧਾਵਾ !!

11667255_1648043938744155_4714101846108307820_n (1)

ਅਜੇ ਹਿੰਦੋਸਤਾਨ ਅਜਾਦ ਹੋਈਆਂ ਸਿਰਫ ਦੋ ਮਹੀਨੇ ਹੀ ਹੋਏ ਸੀ ਕਿ ਇਸ ਨਹਿਰੂ-ਗਾਂਧੀ ਸਰਕਾਰ (ਕਾਂਗਰਸ) ਨੇ ਪਹਿਲਾ ਇਨਾਮ ਸਿਖਾਂ ਨੂ ਦਿੱਤਾ — ਅਖੇ ਸਿਖ ਜਰਾਇਮ ਪੇਸ਼ਾ ਕੌਮ ਹੈ ! ਲਓ ਜੀ ਇਹਨਾ ਤੇ ਸਾਨੂ ਅਰਸ਼ਾਂ ਤੋ ਫਰਸ਼ਾਂ ਤੇ ਸੁੱਟ ਛੱਡਿਆ, ਹੱਲੇ ਤੇ ਪਾਕਸਤਾਨ ਤੋ ਲੁੱਟ ਪਿੱਟ ਕੇ, ਆਪਣੇ ਸਕਿਆਂ ਨੂੰ ਗੁਆ ਕੇ,

ਬੇਪੱਤ ਹੋ ਕੇ, ਘਰ ਬਾਰ ਗੁਆ ਕੇ ਆਏ ਸਿਖ ਪਰਵਾਰਾਂ ਦੇ ਸਿਰ ਤੇ ਛਤ ਤੱਕ ਤੇ ਨਸੀਬ ਨਹੀਂ ਸੀ ਹੋਈ ਤੇ ਹਿੰਦ ਦਾ ਸਰਕਾਰੀ ਫਤਵਾ—ਸਿਖ ਜਰਾਇਮ ਪੇਸ਼ਾ? ਹੈ ਨਾ ਕਿੱਡੇ ਅਫਸੋਸ ਦੀ ਗੱਲ, ਕਿਵੇਂ ਕਹਿਏ ਇਸ ਮੁਲਕ ਨੂੰ ਆਪਣਾ?

ਲਓ ਜੀ ਛੇਤੀ ਹੀ ਕਾਂਗਰਸ ਨੇ 1950 ਵਿਚ ਭਾਰਤੀ ਸੰਵਿਧਾਨ ਲਾਗੂ ਕਰ ਦਿੱਤਾ ਅਤੇ ਸਿਖਾਂ ਨੂ ਹਿੰਦੂ ਲਿਖ ਦਿੱਤਾ! ਪੈ ਗਈਆਂ ਪੂਰੀਆਂ!

ਹੁਣ ਇਸ ਦੇ ਭੈੜੇ ਸਿੱਟੇ ਵੀ ਛੇਤੀ ਹੀ ਨਜਰ ਆ ਗਏ ! ਭਾਰਤ ਸਰਕਾਰ ਨੇ ਨੀਵੀਆਂ ਜਾਤਾਂ ਦੇ ਹਿੰਦੁਆਂ ਨੂੰ ਕੁਝ ਸਹੂਲਤਾਂ ਦੇਣ ਦਾ ਐਲਾਨ ਕੀਤਾ! ਇਹਨਾ ਲਈ ਪੜਾਈ ਲਿਖਾਈ ਅਤੇ ਨੌਕਰੀਆਂ ਵਿਚ ਸੀਟਾਂ ਰਾਖਵੀਆਂ ਕਰ ਦਿੱਤੀਆਂ ਗਈਆਂ ! ਕਹਿਣ ਨੂ ਤੇ ਬੜੀ ਸ਼ਲਾਘਾ ਵਾਲੀ ਗੱਲ ਹੈ ਪਰ ਸਿਖ ਧਰਮ ਜੋ ਕਿਸੇ ਮਨੁਖ ਵਿਚ ਵਿਤਕਰਾ ਨਹੀ ਕਰਦਾ ਅਤੇ ਨਾ ਹੀ ਕਿਸੇ ਜਾਤ ਨੂ ਉੱਚਾ ਅਤੇ ਨਾ ਹੀ ਕਿਸੇ ਜਾਤ ਨੂੰ ਨੀਵਾਂ ਦਸਦਾ ਹੈ–ਉਸ ਸਿਖ ਧਰਮ ਨੂੰ ਇਹਨਾ ਪੈਂਦੇ ਸੱਟੇ ਹੀ ਦੋ ਫਾੜ ਕਰ ਦਿੱਤਾ! ਮਜਹਬੀ, ਰਵਿਦਾਸੀਏ, ਚੂਹੜੇ ਆਦਿਕ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਵੀ ਇਹ ਸਹੂਲਤਾਂ ਅਚਨਚੇਤ ਹੀ ਮਿਲ ਗਿਆਂ ਕਿਓਂਕਿ ਸਿਖਾਂ ਨੂੰ ਭਾਰਤ ਦਾ ਸੰਵਿਧਾਨ ਹਿੰਦੂ ਮੰਨਦਾ ਹੈ ਇਸ ਲਈ ਇਹ ਸਿਖਾਂ ਦੀ ਨੀਵੀਆਂ ਜਾਤਾਂ ਵਾਲੀਆਂ ਵੀ ਹੁਣ ਸਰਕਾਰੀ ਦਫਤਰੋਂ ਆਪਨੇ ਆਪ ਨੂੰ ਦਲਿਤ (ਪਿਛੜੇ ਲੋਕ) ਦੱਸ ਕੇ ਇਹ ਸਹੂਲਤਾਂ ਲੈ ਲਈਆਂ ! ਇੰਜ ਜਿਸ ਧਰਮ ਦੀ ਨੀਂਹ ਗੁਰੂ ਸਾਹਿਬਾਨ ਨੇ —”ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ” ਦੇ ਆਸੇ ਤੇ ਰਖੀ ਸੀ, ਓਹ ਚਕਨਾਚੂਰ ਹੋ ਗਿਆ! ਪੈ ਗਈਆਂ ਸਿਖਾਂ ਵਿਚ ਵੰਡਾਂ? ਹੁਣ ਇਹਨਾ ਵੰਡਾਂ ਦੀਆਂ ਗੰਡਾਂ ਏਨੀਆਂ ਪੱਕੀਆਂ ਹੋ ਗਈਆਂ ਨੇ ਕਿ ਖੁਲਨੀਆਂ ਔਖੀਆਂ ਹੋ ਗਈਆਂ ਨੇ! ਨਿਜੀ ਸੁਆਰਥਾਂ ਨੇ ਦਲਿਤਾਂ ਨੂ ਦੂਜਿਆਂ ਨਾਲੋਂ ਹਮੇਸ਼ਾ ਵਾਸਤੇ ਵਖਰਾ ਕਰ ਦਿੱਤਾ ਕਿਓਂਕਿ ਇਹਨਾ ਦੇ ਹਕ਼ ਰਾਖਵੇਂ ਨੇ ਜਦਕਿ ਸਾਰੀ ਸਿਖ ਕੌਮ ਹੀ ਮਿਹਨਤਕਸ਼ ਹੈ ਅਤੇ ਕਿਰਤ ਕਰ ਕੇ ਰੋਟੀ ਖਾਂਦੀ ਹੈ, ਮੰਗ ਕੇ ਨਹੀਂ! ਕਿਸੇ ਨੂੰ ਘਟ ਤੇ ਕਿਸੇ ਨੂੰ ਜਿਆਦਾ — ਕੋਈ ਸ਼ਿਕਾਇਤ ਕਿਸੇ ਨੂੰ ਕਿਸੇ ਨਾਲ ਨਹੀਂ ਕਿਓਂਕਿ ਵੰਡ ਕੇ ਵੀ ਛਕਦੇ ਨੇ! ਪਰ ਇਸ ਸਰਕਾਰ ਨੇ ਜੇ ਸਿਖਾਂ ਨੂ ਹਿੰਦੂ ਨਾ ਲਿਖਿਆ ਹੁੰਦਾ ਤੇ ਇਹ ਪੁਆੜੇ ਨਹੀਂ ਸੀ ਪੈਣੇ!

Salute to Khalistan

ਮੈਂ ਪਿਛਲੇ 35-40 ਸਾਲਾਂ ਤੋਂ ਇਹ ਖਬਰਾਂ ਪੜਦਾ ਆ ਰਿਹਾ ਹਾਂ, ਪਹਿਲਾਂ ਜਗਜੀਤ ਸਿੰਘ ਚੁਹਾਨ ਇਹ ਮਸਲਾ ਕਾਫੀ ਚੁਕਦਾ ਸੀ! ਚੰਗਾ ਵੀ ਲਗਦਾ ਸੀ ਪਰ ਸਮਝ ਵਿਚ ਨਹੀਂ ਸੀ ਆਓਂਦਾ ਕਿ ਸਿਖਾਂ ਨੂੰ ਅੱਡ ਮੁਲਕ ਕਿਓਂ ਚਾਹੀਦਾ ?

ਖੈਰ ਸਮਾ ਬਦਲਦਾ ਰਿਹਾ, ਕਿਥੇ ਸਿਖਾਂ ਨਾਲ ਵਿਤਕਰਾ ਹੋ ਰਿਹਾ ਸੀ, ਸਾਨੂ ਇਸਦਾ ਕੁਝ ਪਤਾ ਨਹੀਂ ਸੀ ਲਗਦਾ! ਇਨਾ ਪਤਾ ਸੀ ਕਿ ਪੰਜਾਬ ਸਿਖਾਂ ਦਾ ਅਸਲੀ ਘਰ ਹੈ ਭਾਂਵੇ ਅਸੀਂ ਯੂ ਪੀ ਰਹਿੰਦੇ ਸੀ! ਅਖਬਾਰਾਂ ਰਾਹੀਂ ਸਾਨੂ ਪਤਾ ਸੀ ਕਿ ਪੰਜਾਬ ਭਾਰਤ ਦੇ ਸਭ ਸੂਬਿਆਂ ਨਾਲੋਂ ਖੁਸ਼ਹਾਲ ਸੂਬਾ ਹੈ ਅਤੇ ਇਥੇ ਹਰ ਬੰਦੇ ਦੀ ਸਲਾਨਾ ਇਨਕਮ ਹੋਰਨਾ ਸੂਬਿਆਂ ਨਾਲੋਂ ਜਿਆਦਾ ਸੀ, ਲੁਧਿਆਣਾ ਨੂ ਭਾਰਤ ਦਾ ਮੈਨਚੇਸਟਰ ਕਿਹਾ ਜਾਂਦਾ ਸੀ ! ਪਰ ਫੇਰ ਵੀ ਜਦੋਂ ਅਸੀਂ ਅੰਬਰਸਰ ਆਓਣਾ ਅਤੇ ਕੁਝ ਹਿੰਦੁਆਂ ਨੂੰ ਬੀੜੀ – ਸਿਗਰਟ ਪੀਂਦੀਆਂ ਵੇਖਣਾ ਤੇ ਬੜਾ ਅਜੀਬ ਲਗਦਾ ਸੀ, ਫੇਰ ਪੰਜਾਬ ਸਿਖਾਂ ਦਾ ਘਰ ਨਹੀਂ ਸੀ ਲਗਦਾ! ਪੰਜਾਬ ਕੇਸਰੀ ਅਖਬਾਰ ਵਿਚ ਵਰਿੰਦਰ ਕੁਮਾਰ, ਭਾਟਿਯਾ ਆਦਿਕ ਦੇ ਸਿਖਾਂ ਦੇ ਖਿਲਾਫ਼ ਬਿਆਨ ਵੀ ਪੜਦਾ ਸੀ, ਤੇ ਜਦੋਂ ਪੰਜਾਬੀ ਸੂਬੇ ਦੀ ਮੰਗ ਨੇ ਜੋਰ ਫੜਿਆ ਤਾਂ ਇਹਨਾ ਹਿੰਦੁਆਂ ਦੇ ਬਿਆਨ ਇੰਜ ਆਓਂਦੇ ਸੀ ਜਿਵੇਂ ਨਵਾਂ ਮੁਲਕ ਬਣ ਰਿਹਾ ਹੋਵੇ! ਫੇਰ ਦਖਣ ਵਿਚ ਇਕ ਸੂਬੇ ਦਾ ਨਾਮ ਤਮਿਲ ਨਾਡੁ ਰਖਿਆ ਗਿਆ, ਪਤਾ ਚਲਿਆ ਕਿ ਨਾਡੁ ਮੁਲਕ ਨੂੰ ਕਹਿੰਦੇ ਨੇ, ਹੁਣ ਇਸ ਦਾ ਮਤਲਬ ਹੋਇਆ ਕਿ ‘ਤਮਿਲਾਂ ਦਾ ਦੇਸ਼’ ਪਰ ਕਮਾਲ ਹੈ ਕਿ ਪੰਜਾਬੀ ਸੂਬਾ —ਇਸਦਾ ਮਤਲਬ ਤੇ ਪੰਜਾਬੀਆਂ ਦਾ ਸੂਬਾ ਹੁੰਦਾ ਸੀ ਨ ਕਿ ਸਿਖਾਂ ਦਾ ਸੂਬਾ, ਫੇਰ ਵੀ ਏਨੀ ਹਾਇ ਤੌਬਾ?

ਰੋ ਧੋ ਕੇ ਸੂਬਾ ਦਿੱਤਾ ਤੇ ਓਹ ਵੀ ਲੰਗੜਾ! ਬਿਜਲੀ – ਪਾਣੀ ਤੋਂ ਬਿਨਾ? ਭਾਈ ਪੁਛੋ ਇਹਨਾ ਨੂੰ ਕਿ ਕਿਹੜਾ ਸੂਬਾ ਹੋ ਸਕਦਾ ਜਿਸ ਕੋਲ ਆਪਣਾ ਪਾਣੀ ਹੁੰਦੇ ਹੋਏ ਵੀ ਓਸ ਤੇ ਮੁਖਤਾਰੀ ਦਿੱਲੀ ਦੀ ਹੋਵੇ? ਬਿਜਲੀ ਵੀ ਇਕ ਬੋਰਡ ਬਣਾ ਕੇ ਕੇਂਦਰ ਨੇ ਆਪਣੇ ਕੋਲ ਰਖ ਲਈ. ਕਿਓਂ? ਕਿਓਂਕਿ ਜੇ ਕੱਲ ਨੂ ਸਿਖ ਆਪਣਾ ਵਖਰਾ ਮੁਲਕ ਬਣਾ ਵੀ ਲੈਂਦੇ ਨੇ ਤੇ ਇਹ ਮੁਲਕ ਬਿਨਾ ਬਿਜਲੀ ਪਾਣੀ ਦੇ ਕਿਵੇਂ ਚਲ ਸਕਦਾ? ਹੁਣ ਤੇ ਸਾਰੇ ਹਿਦੋਸਤਾਨ ਦੀ ਨਦੀਆਂ ਵੀ ਆਪਸ ਵਿਚ ਜੋੜਨਾ ਚਾਹੁੰਦੇ ਨੇ ਜਿਸ ਨਾਲ ਪੰਜਾਬ ਭਾਂਵੇ ਰੇਗਿਸਤਾਨ ਬਣ ਜਾਵੇ ਪਰ ਹੋਰ ਸੂਬਿਆਂ ਵਿਚ ਫਸਲਾਂ ਹੋਣੀਆ ਚਾਹੀਦੀਆਂ ਨੇ ? 1965 ਦੀ ਭਾਰਤ ਪਾਕਿਸਤਾਨ ਦੀ ਜੰਗ ਹੋਈ, ਅਸਲਾ ਤੇ ਸੀ ਪਰ ਰੋਟੀ ਨਹੀਂ ਸੀ! ਹਿੰਦੋਸ੍ਤਾਨ ਭੁਖਾ ਸੀ, ਕਣਕ (PL-480)ਵੀ ਆਸਟਰੇਲੀਆ ਤੋਂ ਮੰਗਵਾਈ ਗਈ ਸੀ, ਸੋਮਵਾਰ ਨੂ ਇਕ ਟਾਈਮ ਰੋਟੀ ਪੱਕਦੀ ਸੀ, ਬਸ ਖਾਲਸੇ ਨੂੰ ਰੋਹ ਚੜ ਗਿਆ, ਲਿਆਤੀ ਹਰਿਤ ਕਰਾਂਤੀ ! ਲਓ ਜੀ ! ਹੁਣ ਹਿਦੋਸਤਾਨ ਨੂੰ ਕਦੀ ਮੁੜਕੇ ਲੋੜ ਨਹੀਂ ਪਈ ਕਿ ਫੇਰ ਕਣਕ ਕਿਸੇ ਬਾਹਰਲੇ ਮੁਲਕ ਤੋਂ ਖਰੀਦੇ ਪਰ ਫੇਰ ਵੀ ਇਹ ਹਿੰਦ ਵਾਸੀ ਅਤੇ ਇਸਦੇ ਨੇਤਾ ਕਦੀ ਪੰਜਾਬ ਦੇ ਨਹੀਂ ਹੋਏ! ਜਿਹੜਾ ਸੂਬਾ ਸਾਰੇ ਮੁਲਕ ਦਾ ਢਿਡ ਭਰਦਾ ਸੀ, ਓਹੀ ਤਬਾਹ ਕਰ ਦਿੱਤਾ! ਅੱਜ ਪੰਜਾਬ ਭੁਖਾ ਹੈ, ਕਰਜ਼ਈ ਹੈ ਪਰ ਲੀਡਰ ਰਜੇ ਨੇ!

ਫੇਰ ਇਕ ਵਾਰੀ ਬੜਾ ਰੌਲਾ ਪਿਆ ਕਿ ਦਰਬਾਰ ਸਾਹਿਬ ਜੀ ਤੋਂ ਗੁਰਬਾਣੀ ਦੇ ਸਿਧੇ ਪ੍ਰਸਾਰਣ ਦੀ ਮੰਗ ਕੀਤੀ ਗਈ ਸੀ ਜਿਸ ਤੇ ਕਾਂਗਰਸ ਸਰਕਾਰ ਨੂੰ ਇਤਰਾਜ਼ ਸੀ ਕਿ ਰੇਡੀਓ ਸਟੇਸ਼ਨ ਦੀ ਮਨਜੂਰੀ ਕਿਵੇਂ ਦਿੱਤੀ ਜਾ ਸਕਦੀ ਹੈ? ਲਓ ਜੀ, ਲੋਕਾਂ ਨੂੰ ਰੱਬ ਦਾ ਨਾਮ ਸੁਣਨ ਵੀ ਨਹੀਂ ਦੇਣਾ, ਗਾਣੇ ਜਿੰਨੇ ਮਰਜੀ ਸੁਣੀ ਜਾਓ ? ਅਖੀਰ ਅਕਾਲੀਆਂ ਮੋਰਚਾ ਲਾ ਦਿੱਤਾ, ਬੜੀਆਂ ਗ੍ਰਿਫਤਾਰੀਆਂ ਹੋਈਆਂ, ਪੁਲਸ ਦਾ ਜੁਲਮ ਚਲਿਆ, ਬੜੀ ਮੁਸ਼ਕਲ ਨਾਲ ਕੁਛ ਸਮਾ ਸਵੇਰੇ ਤੇ ਕੁਝ ਸਮਾ ਸ਼ਾਮ ਨੂ ਕੀਰਤਨ ਵੇਲੇ ਰੇਡੀਓ ਤੇ ਪ੍ਰੋਗਰਾਮ ਕਰਣ ਦੀ ਪਰਮਿਸ਼ਨ ਮਿਲੀ ! ਜਲੰਧਰ ਰੇਡੀਓ ਤੋਂ ਇਹ ਪ੍ਰੋਗ੍ਰਾਮ ਆਓਣ ਲੱਗੇ! ਫੇਰ ਜੀ ਹਿੰਦ ਸਰਕਾਰ ਤੋਂ ਸਿਖਾਂ ਇਕ ਮੰਗ ਕੀਤੀ ਕਿ ਰੇਲ ਗੱਡੀ ਜੋ ਹਿੰਦੂ ਤੀਰਥਾਂ ਤੇ ਜਾਂਦੀਆਂ ਨੇ, ਓਹਨਾ ਦੇ ਨਾਮ ਵਾਂਗੂ ਇਕ ਰੇਲ ਗੱਡੀ ਜੋ ਅੰਮ੍ਰਿਤਸਰ ਵਾਲੀ ਹੈ, ਓਸ ਦਾ ਨਾਮ ਵੀ ਦਰਬਾਰ ਸਾਹਿਬ ਜੀ ਤੇ ਕਰ ਦਿੱਤਾ ਜਾਵੇ ! ਇਹ ਭਲਾ ਕਿਵੇਂ ਹੋ ਸਕਦਾ ਸੀ, ਅਮ੍ਰਿਤਸਰ ਕੋਈ ਹਿੰਦੁਆਂ ਦਾ ਤੀਰਥ ਸਥਾਨ ਥੋੜੀ ਹੈ ? ਲਓ ਜੀ, ਫੇਰ ਮੋਰਚਾ ਲੱਗ ਗਿਆ, ਫੇਰ ਪੁਲਸ ਦਾ ਜੁਲਮ ਸ਼ੁਰੂ, ਗ੍ਰਿਫਤਾਰੀਆਂ ਨਾਲ ਜਿਹ੍ਲਾਂ ਭਰ ਗਈਆਂ ! ਫੇਰ ਸਰਕਾਰ ਨੇ ‘ਗੋਲਡਨ ਟੇਮ੍ਪ੍ਲ ਐਕਸਪ੍ਰੇਸ’ ਨਾਮ ਤੇ ਰੇਲ ਚਲਾ ਦਿੱਤੀ ! ਕੁਝ ਸਮਾ ਸਿਖ ਖੁਸ਼ ਰਹੇ! ਪਰ ਅੱਜ ਤੱਕ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਇਥੋਂ ਦੇ ਹਿੰਦੁਆਂ ਨੂ ਨਰਾਜ਼ ਕਰਕੇ ਅਮ੍ਰਿਤਸਰ, ਆਨੰਦਪੁਰ ਸਾਹਿਬ, ਜਾ ਹੋਰਨਾ ਖਾਸ ਸਿਖੀ ਨਾਲ ਸੰਬੰਧਤ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਹਿੰਮਤ ਨਹੀਂ ਕੀਤੀ ਜਿਵੇਂ ਹਰਦੁਆਰ, ਕਾਸ਼ੀ ਵਗੈਰਾ ਨੇ! ਇਸ ਮੁਲਕ ਵਿਚ ਹਿੰਦੁਆਂ ਨੂੰ ਬਿਨਾ ਮੋਰਚੇ ਲਾਏ ਸਭ ਕੁਝ ਹਾਸਲ ਹੋ ਜਾਂਦਾ ਪਰ ਸਿਖਾਂ ਨੂੰ ਨਹੀਂ ਕਿਓਂਕਿ ਸਿਖਾਂ ਨੇ ਇਹਨਾ ਕਾਂਗਰਸੀ ਲੀਡਰਾਂ ਦੇ ਬਹਿਕਾਵੇ ਵਿਚ ਆ ਕੇ ਆਪਣੀ ਕਿਸਮਤ ਬਿਨਾ ਕਿਸੇ ਲਿਖਤ-ਪੜਤ ਦੇ, ਬਿਨਾ ਸਿਖਾਂ ਦੀ ਹਿਸਸੇਦਾਰੀ ਤੈ ਕੀਤੀਆਂ ਹੀ, ਆਪਣੇ ਆਓਣ ਵਾਲੀਆਂ ਨਸਲਾਂ ਦੇ ਭਵਿਖ ਅਤੇ ਸੁਰਖਿਆ ਦੀ ਫਿਕਰ ਕੀਤੇ ਬਿਨਾ ਹੀ —ਹਿੰਦੋਸ੍ਤਾਨ ਦੇ ਨਾਲ ਜੋੜ ਦਿੱਤੀ! ਸਾਡੇ ਲੀਡਰ ਵੀ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਸੀ ਕਿ ਕੋਈ ਸੋਚ ਵਿਚਾਰ ਨਹੀਂ ਕੀਤੀ, ਮਿਲ ਬੈਠ ਕੇ ਕੋਈ ਵਿਚਾਰ ਵਟਾਂਦਰਾ ਵੀ ਨਹੀਂ ਕੀਤਾ, ਜਿੰਨਾਹ ਦੀ ਪੇਸ਼ਕਸ਼ ਨੂ ਗਹੁ ਨਾਲ ਨਹੀਂ ਵਿਚਾਰਿਆ ਜਿਸਨੇ 40% ਨੌਕਰੀਆਂ, ਸੰਸਦ ਵਿਚ ਸੀਟਾਂ ਅਤੇ ਹੋਰ ਵੀ ਸਿਖਾ ਦੇ ਭਵਿਖ ਦੀ ਸੁਰਖਿਆ ਲਈ ਲਿਖ ਕੇ ਦੇਣ ਲਈ ਤਿਆਰ ਸੀ ਅਤੇ ਜਿਸ ਨੇ ਕਿਹਾ ਵੀ ਸੀ ਕਿ ਸਿਖੋ, ਇਹ ਬਾਨੀਏ ਤੁਹਾਨੂ ਧੋਖਾ ਦੇਣਗੇ, ਸੰਭਲ ਜਾਓ, ਅਜੇ ਵੀ ਸੋਚ ਲਵੋ ਪਰ ਨਾ ਜੀ, ਸੋਚਣ ਦਾ ਕੰਮ ਸਾਡਾ ਤੇ ਹੈ ਹੀ ਨਹੀਂ, ਨਹਿਰੂ -ਗਾਂਧੀ ਸਾਡੇ ਹਰਮਨ ਪਿਆਰੇ ਨੇਤਾ ਸੀ, ਓਹਨਾਂ ਨੇ ਗੁਰਦੁਆਰੇ ਵਿਚ ਭਰੋਸਾ ਦਿੱਤਾ ਹੈ ਕਿ ਭਾਰਤ ਦੇ ਉੱਤਰੀ ਹਿੱਸੇ ਵਾਲਾ ਖੇਤਰ ਸਿਖਾਂ ਦਾ ਹੋਵੇਗਾ—ਬਸ ਸਿਖਾਂ ਇਹਨਾ ਤੇ ਭਰੋਸਾ ਕਰ ਲਿਆ ਤੇ ਭੁਗ੍ਤੋ ਹੁਣ? ਕੀ ਇਹ ਤੁਹਾਡੇ ਸਗੇ ਬਣ ਗਏ?

ਚਲੋ ਜੀ, ਇਥੇ ਹੀ ਕਾਂਗਰਸੀਆਂ ਬਸ ਨਹੀਂ ਕੀਤੀ ! ਇੰਦਰਾ ਭੂਖੀ ਸੀ ਰਾਜ ਦੀ, ਓਹ ਹਰ ਸੂਬੇ ਵਿਚ ਸਿਰਫ ਕਾਂਗਰਸ ਦਾ ਰਾਜ਼ ਵੇਖਣਾ ਚਾਹੁੰਦੀ ਸੀ, ਇਸ ਲਈ ਉਸਨੇ ਪੰਜਾਬ ਵਿਚ ਆਪਣੀ ਦਾਲ ਗਲਦੀ ਨਾ ਵੇਖ ਕੇ ਸਿਖਾਂ ਨੂ ਆਪਸ ਵਿਚ ਦੋ ਫਾੜ ਕਰਵਾਓਣ ਲਈ ਗਿਆਨੀ ਜੈਲ ਸਿੰਘ ਝਾਡੂ ਚੁੱਕ ਦੀ ਮਦਦ ਲਈ ! ਉਸਨੇ ਸੰਤ ਭਿੰਡਰਾਂਵਾਲਿਆਂ ਨੂੰ ਅਕਾਲੀਆਂ ਨੂੰ ਸੋਧਣ ਲਈ ਪੰਜਾਬ ਵਿਚ ਇੰਜ ਦੇ ਹਲਾਤ ਬਣਾਏ ਕਿ ਹੁਣ ਹਰ ਸਿਆਸੀ ਪਖ ਵਿਚ, ਹਰ ਧਾਰਮਕ ਕੰਮ ਵਿਚ ਸੰਤ ਜਰਨੈਲ ਸਿੰਘ ਜੀ ਦਾ ਹਥ ਹੀ ਨਜ਼ਰੀਂ ਪੈਂਦਾ ਸੀ ਜਿਵੇਂ ਇਕ ਬੰਦਾ ਹੀ ਪੰਜਾਬ ਦਾ ਮੁਖਿਆ ਸੀ, ਕਿਤੇ ਕਤਲ ਹੋ ਗਿਆ—ਸੰਤ ਜੀ ਜੁੰਮੇਵਾਰ, ਕਿਤੇ ਕੋਈ ਮੋਰਚਾ ਲੱਗ ਗਿਆ, ਸੰਤ ਜੀ ਨੇ ਹੀ ਲਵਾਇਆ, ਕਿਤੇ ਸਿਖਾਂ ਨੇ ਰੋਸ ਮਾਰਚ ਕਡਿਆ – ਲੈ ਦਿਓ ਸੰਤਾਂ ਦਾ ਨਾਮ! ਇੰਜ ਸੰਤ ਜੀ ਛੇਤੀ ਹੀ ਓਹ ਹਸਤੀ ਬਣ ਗਏ ਜਿਸ ਦੇ ਦਰਸ਼ਨ ਕਰਕੇ ਵੀ ਹਰ ਬੰਦਾ ਫਖਰ ਮਸੂਸ ਕਰਦਾ ਸੀ! ਓਹਨਾ ਦੇ ਧਰਮ ਵਿਚ ਪੱਕਿਆਂ ਰਹਿਣ ਦੀ ਅਪੀਲ ਕਰਦੇ ਹੀ ਨੌਜੁਆਨਾ ਨੇ ਕੇਸ਼ ਕਤਲ ਕਰਵਾਓਣੇ ਬੰਦ ਕਰ ਦਿੱਤੇ, ਨਸ਼ੇ ਛੱਡ ਅਮ੍ਰਿਤਧਾਰੀ ਬਣ ਗਏ, ਪੰਜਾਬ ਦੇ ਬਾਹਮਣਾਂ ਨੂੰ ਫਿਕਰ ਪੈ ਗਈ ਕਿ ਓਹਨਾ ਦੇ ਮਗਰ ਹੁਣ ਕੌਣ ਲੱਗੂ, ਝੱਟ ਆਪਣੇ ਪਿਓ ਅਡਵਾਣੀ ਨੂੰ ਜਾ ਮਿਲੇ ਕਿ ਪੰਜਾਬ ਵਿਚ ਹਿੰਦੂ ਧਰਮ ਖਤਰੇ ਵਿਚ ਹੈ, ਸਿਖਾਂ ਤੋ ਬਚਾਓ! ਲਓ ਜੀ, ਸਿੰਧੀ ਮਾਣੁਖ, ਕੰਨਾ ਦਾ ਕੱਚਾ, ਬਸ ਹਿੰਦੀ, ਹਿੰਦੂ, ਹਿੰਦੁਸਤਾਨ ਦਾ ਸੁਪਨਾ ਲੈਣ ਵਾਲਾ ਅਤੇ ਸਾਰੀ ਉਮਰ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਦੀ ਚਾਹ ਰਖਣ ਵਾਲਾ ਲੀਡਰ ਪਹੁੰਚ ਗਿਆ ਇੰਦਰਾ ਮਾਤਾ ਦੇ ਦਰਬਾਰ ਅਤੇ ਲਾਤੀ ਅੱਗ! ਓਹ ਵੀ ਕੰਨਾ ਦੀ ਕੱਚੀ (ਇਕ ਅੰਨਾ ਤੇ ਇਕ ਕਾਣਾ), ਦੋਹਾਂ ਮਿਲ ਕੇ ਫੌਜ਼ ਚੜਾਤੀ ਦਰਬਾਰ ਸਾਹਿਬ ਤੇ, ਸਿਖ ਵਿਚਾਰੇ ਦੂਰੋੰ – ਦੁਰਾਂਡਿਓਂ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਣਾਓਣ ਬਾਲ ਬਚਿਆਂ ਸਮੇਤ ਗੁਰੂ ਦੇ ਦਰਬਾਰ ਪੁਜੇ ਸੀ ਪਰ ਭਾਰਤੀ ਫੌਜ਼ ਨੇ ਸਭ ਨੂ ਭੇਜਤਾ ਗੁਰੂ ਦੇ ਚਰਨੀਂ? ਅਖੇ ਮਾਤਾ ਇੰਦਰਾ ਦਾ ਹੁਕਮ – ਸਿਖ ਦੇਸ਼ ਦੇ ਦੁਸ਼ਮਨ ! ਫੌਜ਼ ਨੇ ਤਿਨ ਦਿਨ ਵਿਚ ਦਰਬਾਰ ਸਾਹਿਬ ਵਿਚ ਜਿਓੰਦਾ ਤੇ ਕੋਈ ਨਾ ਛੱਡਿਆ, ਬਚੇ ਕੁਝ ਜੋ ਦਰਬਾਰ ਸਾਹਿਬ ਜੀ ਵਿਚ ਸੀ —21 ਬੰਦੇ, ਰਾਗੀ, ਹ੍ਜ਼ੁਰੀਏ, ਸੇਵਾਦਾਰ, ਵਗੈਰਾ ਪਰ ਸੰਤ ਜਰਨੈਲ ਸਿੰਘ ਅਤੇ ਓਹਨਾ ਦੇ ਸਿੰਘਾਂ ਨੇ ਵੀ ਓਹ ਟਾਕਰਾ ਕੀਤਾ ਕਿ ਭਾਰਤ ਦੀ ਫੌਜ਼ ਸਿਖਾਂ ਨਾਲ ਕਦੀ ਮੁੜਕੇ ਦੋ-ਦੋ ਹਥ ਕਰਣ ਤੋਂ ਪਹਿਲਾਂ ਸੌ ਵਾਰੀ ਸੋਚੇਗੀ, ਜਿੰਨੇ ਸਿੰਘ ਸ਼ਹੀਦ ਨਹੀਂ ਹੋਏ ਹੋਣੇ, ਉਸ ਤੋ ਵਧ ਤੇ ਫੌਜੀਆਂ ਦੀ ਲੋਥਾਂ ਡੇਗ ਦਿੱਤੀਆਂ ਸੀ ਅਤੇ ਜਖਮੀਆਂ ਨਾਲ ਤੇ ਸਾਰੇ ਹੀ ਉੱਤਰੀ ਹਿੰਦੋਸ੍ਤਾਨ ਦੇ ਮਿਲਟਰੀ ਹਸਪਤਾਲ ਭਰ ਗਏ ਸੀ! ਸਿਖ ਜੋਧਿਆਂ ਨੇ ਸੂਰਮ ਗਤੀ ਦੀ ਓਹ ਮਿਸਾਲ ਪੇਸ਼ ਕੀਤੀ, ਜਿਸ ਬਾਬਤ ਅਸੀਂ ਸਿਰਫ ਕਿਤਾਬਾਂ ਵਿਚ ਹੀ ਪੜਿਆ ਸੀ ਕਿ ਜਿਹੜਾ ਬੰਦਾ ਅਮ੍ਰਿਤ ਛੱਕ ਲੈਂਦਾ, ਓਹ ਮਰਜੀਵੜਾ ਬਣ ਜਾਂਦਾ, ਅਖੇ ਗੁਰੂ ਦਾ ਇਕ-ਇਕ ਸਿਖ ਸਵਾ ਲਖ ਫੌਜ਼ ਨਾਲ ਲੜਿਆ ਸੀ, ਪਰ ਅੱਜ ਫੇਰ ਖਾਲਸੇ ਨੇ ਇਹ ਸੱਚ ਕਰ ਵਿਖਾਇਆ!

ਅੰਬਰਸਰ ਦੇ ਫੌਜੀ ਹਮਲੇ ਤੋਂ ਬਾਦ ਵੀ ਕਾਂਗਰਸ ਚੁਪ ਕਰਕੇ ਨਹੀਂ ਬੈਠੀ, ਵਿਓਂਤਾਂ ਬਣਾਓਂਦੀ ਰਹੀ, ਕਿ ਕਿਵੇਂ ਸਿਖ ਕੌਮ ਖਤਮ ਕੀਤੀ ਜਾਵੇ, ਲਓ ਜੀ, ਅੰਦਰ ਖਾਤੇ ਕਰਤਿਆਂ ਤਿਆਰੀਆਂ ਸ਼ੁਰੂ, ਬਣਾਤਾ ਪਲਾਨ ਅਪਰੇਸ਼ਨ ਸ਼ਾਂਤੀ–ਅਖੇ ਸਿਖ ਮਰਣਗੇ ਤੇ ਇਸ ਹਿੰਦੂ ਮੁਲਕ ਵਿਚ ਸ਼ਾਂਤੀ ਹੋ ਜੁ ! ਓਹ ਤੇ ਭਲਾ ਹੋਵੇ ਵੀਰ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਜੀ ਦਾ ਜਿਹਨਾ ਇਸ ਪਲਾਨ ਦੀ ਸੂਹ ਮਿਲਦੀਆਂ ਹੀ ਇੰਦਰਾ ਨੂੰ ਗੱਡੀ ਚਾੜਤਾ ਤੇ ਇਹ ਪਲਾਨ ਵੀ ਦਫਨ ਹੋ ਗਿਆ ਪਰ ਜਿਹੜੀ ਤਿਆਰੀਆਂ ਕੀਤੀਆਂ ਸੀ ਕਾਂਗਰਸ ਨੇ ਸਿਖਾਂ ਦੇ ਕਤਲ ਕਰਨ ਦੀਆਂ, ਉਸਨੂੰ ਫੇਰ ਵੀ ਸਿਰੇ ਚਾੜਨ ਦੀ ਕੋਝੀ ਕੋਸ਼ਿਸ਼ ਕੀਤੀ! ਇਹਨਾ ਦਾ ਵੱਡਾ ਦਰਖਤ ਜੋ ਵੱਡਿਆ ਗਿਆ ਸੀ ਪਰ ਹੋਰ ਹਿੰਦ ਵਾਸੀ ਤੇ ਓਹਨਾ ਲਈ ਕੀੜੇ ਹੀ ਸੀ, ਕੀ ਫ਼ਰਕ ਪੈਂਦਾ ਸੀ, ਕਰਤੇ ਕਤਲ, ਰੋਈ ਜਾਓ, ਕਿਹੜਾ ਕਾਤਲਾਂ ਨੂੰ ਸਜ਼ਾ ਮਿਲਣੀ? ਓਹ ਤੇ ਕਾਂਗਰਸ ਦੇ ਹਰਮਨ ਪਿਆਰੇ ਨੇਤਾ ਨੇ, ਓਹਨਾ ਨੂੰ ਸਭ ਸੁਖ ਮਿਲਦੇ, ਤੁਹਾਨੂੰ ਕੌਣ ਪੁਸ਼੍ਦਾ? ਹੁਣ ਤੇ 31 ਸਾਲ ਲੰਘ ਗਏ, ਹੋਰ ਵੀ ਟਪਾ ਦੇਣੇ, ਤੁਹੀਂ ਵੇਹਂਦੇ ਰਿਹੋ!

Sikhs wants justice

ਕਾਂਗਰਸ ਨੇ ਆਪਣੀਆਂ ਹਰਕਤਾਂ ਬੰਦ ਨਹੀਂ ਕੀਤੀਆਂ, ਉਸਨੇ ਇਕ ਜਰ ਖਰੀਦ ਗੁਲਾਮ ਬਿਅੰਤ ਸਿੰਘ ਨਾਮੀ ਸਿਖ ਨੂੰ ਪੰਜਾਬ ਦਾ ਮੁਖ ਮੰਤਰੀ ਬਣਾ ਦਿੱਤਾ ਅਤੇ ਤਰੱਕੀ ਦੇ ਭੂਖੇ ਇਕ ਹੋਰ ਸਿਖ ਕੇ ਪੀ ਐਸ ਗਿਲ ਨੂੰ ਪੰਜਾਬ ਪੁਲਸ ਦਾ ਮੁਖੀ ਅਤੇ ਦੋਹਾਂ ਨੇ ਰਲ ਕੇ ਨੌਜੁਆਨ ਸਿਖਾਂ ਦਾ ਬੜੀ ਬੇਰਹਿਮੀ ਨਾਲ ਕਤਲ ਕਰਨਾ ਸ਼ੁਰੂ ਕਰ ਦਿੱਤਾ, ਮਾਂ ਪਿਓ ਘਰ ਆਪਣੇ ਬੱਚਿਆਂ ਨੂੰ ਉਡੀਕਦੇ ਹੁੰਦੇ ਤੇ ਇਹ ਮਾਰ ਕੇ ਲੋਥਾਂ ਨਹਿਰਾਂ ਵਿਚ ਸੁੱਟ ਦਿੰਦੇ ਜਾ ਲਾਵਾਰਿਸ ਕਰਕੇ ਫੂਕ ਦਿੰਦੇ! ਓਏ ਸਿਖ ਬਚਿਆਂ ਦੀਆਂ ਤੇ ਲਾਸ਼ਾਂ ਵੀ ਘਰ ਦੀਆਂ ਨੂੰ ਨਾ ਮੋੜੀਆਂ, ਇੰਨੀ ਅੱਤ ਮਚਾਈ ਇਹਨਾ ਪੰਜਾਬ ਵਿਚ? ਓਹ ਤੇ ਪਾਪੀ ਕੇ ਮਾਰਨੇ ਕੋ ਪਾਪ ਮਹਾ ਬਲੀ –ਇਹਨਾ ਦੇ ਪਾਪਾਂ ਦਾ ਅੰਤ ਵੀ ਕੁਝ ਨੌਜੁਆਨ ਪੁਲਸ ਵਾਲੀਆਂ ਹੀ ਕੀਤਾ, ਕਿਸਮਤ ਦੇ ਸਦਕੇ ਗਿਲ ਬਚ ਗਿਆ ਪਰ ਬਿਅੰਤ ਸਿੰਘ ਗੱਡੀ ਚੜ ਗਿਆ! ਤਾਂ ਠੱਲ ਪਈ ਕਿਤੇ ਇਹਨਾ ਬੇਕਸੂਰਾਂ ਦੇ ਕਤਲ ਨੂੰ ? ਇਕ ਗੁਰੂ ਦਾ ਸਿਖ ਜਸਵੰਤ ਸਿੰਘ ਖਾਲੜਾ ਜਿਸ ਨੇ ਸਿਰਫ ਦੋ ਜਿਲਿਆਂ ਵਿਚੋਂ ਹੀ ਇਹਨਾ ਵੱਲੋਂ ਕਤਲ ਕੀਤੇ ਗਏ ਨੌਜੁਆਨਾਂ ਦੇ ਰਿਕਾਰਡ ਕੱਡੇ ਤਾਂ ਇਹਨਾ ਉਸਨੂੰ ਵੀ ਕਤਲ ਕਰ ਦਿੱਤਾ ਪਰ ਹਿੰਦੋਸ੍ਤਾਨ ਹੈ—ਇਹਨਾ ਪਾਪੀਆਂ ਨੂੰ ਕੋਈ ਸਜ਼ਾ ਨਹੀਂ ਮਿਲੀ ਅਤੇ ਅੱਜ ਤੱਕ ਉਸ ਦੇ ਕਾਤਲਾਂ ਇਹਨਾ ਪੁਲਸ ਦੇ ਮੁਖੀ ਗਿੱਲ ਅਤੇ ਉਸਦੇ ਨਲਾਇਕ ਅਫਸਰਾਂ ਨੂੰ ਮਨੁਖੀ ਕਤਲ ਦੇ ਦੋਸ਼ ਵਿਚ ਗਰਿਫਤਾਰ ਨਹੀ ਕੀਤਾ ਗਿਆ ਹੈ! ਇਸ ਤਰਾਂ ਦਾ ਜੁਲਮੀ ਰਾਜ ਪਰਬੰਧ ਖਾਲਸੇ ਨੂੰ ਨਹੀਂ ਚਾਹੀਦਾ !

ਪਰ ਕੀ ਗਰੰਟੀ ਹੈ ਇਹਨਾ ਬਈਮਾਨਾਂ ਦੀ ਕਿ ਕਦੀ ਭਵਿਖ ਵਿਚ ਇਹ ਦੁਬਾਰਾ ਸਿਖਾਂ ਦਾ ਕਤਲੇਆਮ ਨਹੀਂ ਕਰਣਗੇ ? ਕੌਣ ਦੇਵੇ ਗਵਾਹੀ, ਜਿਹੜੇ ਗੁਰਦੁਆਰਿਆਂ ਵਿਚ ਝੂਠੀ ਸੌਂਹ ਖਾ ਸਕਦੇ ਨੇ, ਕੀ ਸਿਖਾਂ ਨੂੰ ਓਹਨਾ ਤੇ ਮੁੜ ਇਤਬਾਰ ਕਰਨਾ ਚਾਹੀਦਾ ? ਜੇ ਸਾਡਾ ਆਪਣਾ ਵੀ ਕੋਈ ਸਿਖ ਮੁਲਕ ਹੁੰਦਾ, ਤਾਂ ‘ਹਾ’ ਦਾ ਨਾਹਰਾ ਲਾਓੰਦਾ ? ਕੀਹਨੇ ਲਿਆ? ਕਿਸੇ ਇਕ ਵੀ ਮੁਲਕ ਨੇ ਨਹੀਂ? ਕੋਈ ਨਾਲ ਨਹੀਂ ਖਲੋਤਾ ਤੇ ਫੇਰ ਅੱਜ ਅਸੀਂ ਆਪਣੇ ਮੁਲਕ ਲਈ ਕੋਸ਼ਿਸ਼ ਕਿਓਂ ਨਾ ਕਰੀਏ? ਅਸੀਂ ਖਾਲਸੇ ਦਾ ਸੁਖਾਲਾ ਕਲ ਵੀ ਵੇਖਣਾ, ਉਸਦਾ ਭਵਿਖ ਇਹਨਾ ਘਲੂਘਾਰੀਆਂ ਤੋਂ ਬਚਾ ਕੇ ਰਖਣਾ ! ਇਸ ਵਾਸਤੇ ਸਾਨੂੰ ਆਪਣੇ ਲਈ ਨਹੀਂ, ਸਾਡੀਆਂ ਆਓਣ ਵਾਲੀਆਂ ਪੁਸ਼ਤਾਂ ਦੀ ਸੁਰਖਿਆ ਵਾਸਤੇ ਚਾਹੀਦਾ ਹੈ!

ਮਰਜੀ ਹੈ ਖਾਲਸਾ ਦੀ!

ਡਰ ਕਿਸ ਗੱਲ ਦਾ? ਸਿਖਾਂ ਦੇ ਮਨਾ ਵਿਚ ਹਾਲੇ ਵੀ ਤਾਜੇ ਨੇ ਪਾਕਸਤਾਨ ਬਣਨ ਦੇ ਜਖਮ, ਓਹ ਭੂਲੇ ਨਹੀਂ ਨੇ, ਫੇਰ 1984 ਦਾ ਫੌਜੀ ਹਮਲਾ ਅਤੇ ਸਿਖਾਂ ਦੀ ਨਸਲਕੁਸ਼ੀ! ਪਰ 1992 ਵਿਚ ਜਦੋਂ ਰੂਸ ਦੇ ਮੁਲਕ ਵਖਰੇ ਹੋਏ ਸੀ ਤੇ ਰਾਤੀ ਵੇਲੇ ਸਭ ਰੂਸ ਦੇ ਵਾਸ਼ਿੰਦੇ ਸੀ ਪਰ ਅਗਲੀ ਸਵੇਰ ਕੋਈ ਯੂਕਰੇਨੀਅਨ ਤੇ ਕੋਈ ਲਾਟਵੀਅਨ ! ਓਹ ਤੇ ਫੇਰ ਪਤਾ ਲੱਗਾ ਓਹਨਾ ਨੂ ਜਦੋਂ ਵਖਰੇ ਹੋ ਗਏ, ਇੰਜ ਹੀ ਇਕ ਦਿਨ ਖਾਲਿਸਤਾਨ ਜਾਂ ਸਿਖ ਹੋਮਲੈੰਡ ਵੀ ਬਣ ਜਾਣਾ!

ਅਸੀਂ ਤੁਹਾਡੇ ਲੀਡਰ ਨਹੀਂ ਜੋ ਬਈਮਾਨੀ ਕਰ ਦੇਣੀ, ਸਰਕਾਰੇ ਹਿੰਦ ਨਾਲ ਮਿਲ ਜਾਣਾ, ਅਸੀਂ ਤੇ ਤੁਹਾਨੂ ਸੁੱਤੀ ਨੀਦਰੋੰ ਜਗਾਓਣ ਆਏ ਹਾਂ, ਗਾਫਿਲ ਨਾ ਸੁੱਤੇ ਰਹੋ, ਦੁਸ਼ਮਨ ਘਰ ਵਿਚ ਵੜ ਚੁਕਾ, ਤੁਹਾਨੂੰ ਦੋ ਫਾੜ ਕਰੀ ਜਾਂਦਾ, ਕਮਜੋਰ ਕਰੀ ਜਾਂਦਾ, ਓਏ ਆਪਣੇ ਅੰਦਰ ਛੁਪੇ ਦੁਸ਼ਮਨਾਂ ਨੂੰ ਪਛਾਣੋ ! ਜੇ ਅੱਜ ਨਾ ਜਾਗੇ ਤੇ ਬਥੇਰੀ ਦੇਰ ਹੋ ਜਾਣੀ ! ਆਪਣਾ ਮੁਲਕ ਬਣਾਓ ਜਿਥੇ ਸਭ ਨੂੰ ਇਨਸਾਫ਼ ਮਿਲੇ, ਕਦੀ ਇਨਸਾਫ਼ ਦਾ ਗਲਾ ਨਾ ਘੋਟਿਓ ! ਮੀਰੀ ਪੀਰੀ ਵੀ ਇਹੋ ਸੁਨੇਹਾ ਦਿੰਦੀ! ਹਿੰਦ ਸਰਕਾਰ ਨੇ ਕਦੀ ਤੁਹਾਨੂ ਇਨਸਾਫ਼ ਨਹੀਂ ਦੇਣਾ! ਇਸ ਵਾਸਤੇ ਇਹਨਾ ਕੋਲੋਂ ਇਨਸਾਫ਼ ਦੀ ਉਮੀਦ ਵੀ ਨਾ ਰਖੋ—ਖੜੇ ਹੋ ਜਾਓ ਤੇ ਕਮਰ ਕੱਸੇ ਕਰ ਲਵੋ—ਆਪਣਾ ਵਖਰਾ ਮੁਲਕ ਲੈ ਕੇ ਰਹਿਣਾ!

Referendum 2020.

੨੦੨੦ ਵਿਚ ਸਿਖਾਂ ਲਈ ਫੇਰ ਤੋਂ ਇਕ ਮੌਕਾ ਹੈ, ਯੂ ਐਨ ਓ ਵੱਲੋਂ ਵੋਟਾਂ ਪੈਣੀਆਂ ਪੰਜਾਬ ਵਿਚ, ਪੰਜਾਬ ਨੂ ਸਿਖ ਦੇਸ਼ ਸਾਬਿਤ ਕਰਨ ਲਈ, ਹਾਂ ਪਖੀ ਵੋਟ ਪਾਓ ਅਤੇ ਪੰਜਾਬ ਨੂੰ ਅਜਾਦ ਕਰਵਾਓ ! ਇਹ ਵੋਟ ਵੀ ਸਿਰਫ ਪੰਜਾਬ ਵਿਚ ਪਿਛਲੀ ਤਿੰਨ ਪੀੜ੍ਹੀਆਂ ਤੋ ਰਹਿਣ ਵਾਲੇ ਸਿਖ ਹੀ ਪਾ ਸਕਣਗੇ, ਹੋਰ ਨਹੀਂ! ਹਥੀਂ ਆਇਆ ਮੌਕਾ ਨਾ ਗਵਾਇਓ ! ਤੁਹਾਨੂ ਇਹ ਮੌਕਾ ਸਿਖਸ ਫੌਰ ਜਸਟਿਸ ਦੇ ਕਾਰਕੁੰਨਾ ਦੀ ਹਿੰਮਤ ਸਦਕਾ ਬੜੀ ਅਖਿਆਈ ਨਾਲ ਮਿਲਿਆ ਹੈ, ਓਹਨਾ ਆਪਣੀ ਜਾਨ ਹਥਾਂ ਤੇ ਰਖ ਕੇ ਪੰਜਾਬ ਨੂੰ ਅਜਾਦ ਕਰਵਾਓਣ ਦਾ ਹੀਆ ਕੀਤਾ ਹੈ!

ਰਲ ਮਿਲ ਕੇ ਮੋਰਚਾ ਫਤਿਹ ਕਰ ਲਵੋ !

ਪੰਥ ਦਾ ਦਾਸ;

Ajmer kesri

ਅਜਮੇਰ ਸਿੰਘ ਰੰਧਾਵਾ

Leave a Reply

Your email address will not be published. Required fields are marked *