ਮੱਕੜ -ਕੂੜ ਫਿਰੇ ਪਰਧਾਨ ਵੇ ਲਾਲੋ

ਗੁਰੂ ਗੋਬਿੰਦ ਸਿੰਘ ਜੀ ਅਤੇ ਪੰਜ—- ਵੇਖੋ ਕਿੰਨਾ ਪਿਆਰ ਸੀ ਗੁਰੂ ਸਾਹਿਬ ਨੂ ਇਸ ਪੰਜ ਅਖਰ ਨਾਲ, ਕਿਹਾ ਕਿ….
ਅਕਾਲ ਪੁਰਖ ਵੀ ਪੰਜਾਂ ਵਿਚ ਹੈ, ਜਿਥੇ ਪੰਜ ਬੰਦੇ ਹਾਜ਼ਿਰ ਹੋਣਗੇ, ਅਕਾਲ ਪੁਰਖ ਓਹਨਾ ਵਿਚ ਹੋਵੇਗਾ,
ਜੇ ਮੰਗੇ ਤਾਂ ਪੰਜ ਸਿਰ-
ਜੇ ਸਾਜੇ ਤਾਂ ਪੰਜ ਪਿਆਰੇ….
(੧)- ਭਾਈ ਦਇਆ ਰਾਮ-ਲਾਹੋਰ ਦੇ ਖਤ੍ਰੀ
(੨)- ਭਾਈ ਧਰਮ ਦਾਸ ਦਿੱਲੀ ਦੇ ਜੱਟ
(੩)- ਭਾਈ ਮੋਹਕਮ ਚੰਦ ਦਵਾਰਕਾ ਦੇ ਛੀਂਬੇ,
(੪)- ਭਾਈ ਹਿੰਮਤ ਚੰਦ ਜੀ ਜਗਨ-ਨਾਥ ਪੂਰੀ ਦੇ ਰਸੋਈਏ
(੫)- ਭਾਈ ਸਾਹਿਬ ਚੰਦ ਜੀ ਬਿਦਰ ਦੇ ਨਾਈ, 
ਜੇ ਖਾਲਸੇ ਨੇ ਬੁਰਾਈਆਂ ਮਾਰਨੀਆਂ ਤਾਂ ਵੀ ਪੰਜ–ਕਾਮ, ਕ੍ਰੋਧ, ਲੋਭ, ਮੋਹ, ਹੰਕਾਰ,
ਜੇ ਅਮ੍ਰਿਤ ਤਿਆਰ ਕੀਤਾ ਤੇ ਬਾਣੀਆਂ ਵੀ ਪੜੀਆਂ–ਕੁਲ ਪੰਜ ਜਪੁ, ਅਨੰਦੁ, ਸ੍ਵੈਯਏ, ਜਾਪੁ ਸਾਹਿਬ ਅਤੇ ਚੌਪਈ,
ਜੇ ਕਕਾਰ ਦਿੱਤੇ ਤਾਂ ਵੀ ਪੰਜ – ਕੇਸ, ਕੜਾ, ਕੰਘਾ, ਕਛਿਹਰਾ ਅਤੇ ਕਿਰਪਾਨ,
ਜੇ ਸ਼ਸਤਰ ਵੀ ਰਖੇ ਤੇ ਪੰਜ ਕਿਰਪਾਨ, ਕਟਾਰੀ, ਚੱਕਰ, ਖੰਡਾ ਅਤੇ ਤੀਰ-ਕਮਾਨ !
ਖਾਲਸੇ ਨੂ ਮੁਕਤ ਕੀਤਾ ਇਹਨਾ ਪੰਜਾਂ ਤੋਂ ਧਰਮ ਨਾਸ਼, ਕੁਲ ਨਾਸ਼, ਭਰਮ ਨਾਸ਼, ਸ਼ਰਮ ਨਾਸ਼ ਅਤੇ ਕਰਮ ਨਾਸ਼ !
ਸ਼ਰਮ ਨਾਸ਼ ਤੋ ਭਾਵ ਹੈ ਕਿ ਖਾਲਸਾ ਬਣਨ ਤੋਂ ਬਾਦ ਸਿਖ —ਸੰਤ ਅਤੇ ਸਿਪਾਹੀ ਦੋਵੇਂ ਬਣ ਜਾਂਦਾ ਹੈ !
Action
ਤੇ ਅੱਜ ਸ਼ਿਰੋਮਣੀ ਕਮੇਟੀ ਦਾ ਕੂੜ ਪਰਧਾਨ ਮੱਕੜ ਆਖਦਾ ਹੈ ਕਿ ਪੰਜ ਪਿਆਰਿਆਂ ਨੂੰ ਮੈਂ ਬਰਖਾਸਤ ਕਰਦਾ ਹਾਂ, ਓਹਨਾ ਦੀ ਹਿੰਮਤ ਕਿਵੇਂ ਪਈ ਜੋ ਓਹਨਾ ਤਖਤਾਂ ਦੇ ਜਥੇਦਾਰਾਂ ਤੋਂ ਸਫਾਈ ਮੰਗਣ ਦੀ ਜੁਰਰਤ ਕੀਤੀ?
ਜਿਹੜੇ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂ ਹੁਕਮ ਦੇ ਸਕਦੇ ਸੀ ਓਹਨਾ ਤੋਂ ਇਹ ਬਾਦਲ ਦਾ ਕੁੱਤਾ ਆਪਣੇ ਆਪ ਨੂੰ ਉਪਰ ਸਮਝਦਾ ਹੈ? ਜਿਸਨੂ ਸਿਖ ਸਿਧਾਂਤਾਂ ਦੀ ਪਛਾਣ ਨਹੀਂ ਓਹ ਗੁਰੂਦੁਆਰਾ ਕਮੇਟੀਆਂ ਸੰਭਾਲਦੇ ਨੇ, ਇਸੇ ਵਜ਼ਹ ਕਰਕੇ ਪੰਥ ਨੂੰ ਹਰ ਥਾਂ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ !
ਇਹ ਅਕਾਲੀ ਆਪਣੀ ਕਬਰ ਨੂ ਹਰ ਰੋਜ ਹੋਰ ਡੂੰਘੀ ਕਰਦੇ ਹਨ ਹੁਣ ਕੋਈ ਮਾਈ ਦਾ ਲਾਲ ਅਕਾਲੀ ਦਲ ਨੂ ਨਹੀ ਡੁਬਣ ਤੋ ਬਚਾ ਸਕਦਾ, ਹੁਣ ਸਮਾ ਆ ਗਿਆ ਇਹਨਾ ਨੂ ਗੁਰਦਵਾਰਿਆ ਵਿਚੋਂ ਧੱਕੇ ਮਾਰ ਕੇ ਬਾਹਰ ਕਢਣ ਦਾ!
Line of choice
ਸਿੰਘੋਂ ਹੁਣ ਵਕ਼ਤ ਆ ਗਿਆ ਹੈ, ਲਕੀਰ ਪੱਕੀ ਖਿਚ ਦਿਓ, ਬਾਦਲ ਪਖੀ ਇਕ ਪਾਸੇ, ਗੁਰੂ ਵਾਲੇ ਦੂਜੇ ਪਾਸੇ!

ਮਰਜੀ ਹੈ ਤੁਹਾਡੀ ਕਿਹੜੇ ਪਾਸੇ ਖਲੋਣਾ ਤੁਹੀਂ?
Ajmer kesri
Ajmer Singh Randhawa

 

 

Leave a Reply

Your email address will not be published. Required fields are marked *