ਹੈ ਕੋਈ ਸੂਰਮਾ ਜੋ ਜਥੇਦਾਰ ਬਣ ਕੇ ਇਹ ਗੱਲ ਕਰ ਸਕੇ?

Ajmer kesri

ਠੀਕ ਹੈ ਮੈਂ ਅਕਾਲ ਤਖ਼ਤ ਦੀ ਜਥੇਦਾਰੀ ਸਾਂਭਣ ਲਈ ਆਪਨੇ ਆਪ ਨੂ ਪੰਥ ਮੁਹਰੇ ਪੇਸ਼ ਕੀਤਾ ਸੀ, ਮੈਂ ਜਾਣਦਾ ਹਾਂ ਕਿ ਇਸ ਦੀ ਰੇਸ ਵਿਚ ਪਤਾ ਨਹੀਂ ਕਿੰਨੇ ਕੁ ਸਜਣ ਹੋਰ ਆ ਖਲੋਣਗੇ ! ਇਹਨਾ ਵੱਡੇ ਸ਼ਿਕਾਰਿਆਂ ਅਗੇ ਮੇਰੀ ਬਾਤ ਕਿਸ ਨੇ ਪੁਛਣੀ ਪਰ ਮਸਲਾ ਸਿਖ ਪੰਥ ਦਾ ਹੈ, ਇਸ ਕਰਕੇ ਮੈਂ ਕੁਝ ਗੱਲਾਂ ਕੀਤੇ ਬਿਨਾ ਰਹਿ ਵੀ ਨਹੀਂ ਸਕਦਾ!

ਅੱਜ ਜੋ ਕੁਝ ਪੰਜਾਬ ਵਿਚ ਵਾਪਰ ਰਿਹਾ ਹੈ, ਕੀ ਇਸ ਪਿਛੇ ਸਿਰਫ ਅਕਾਲੀ ਦਲ ਬਾਦਲ ਹੀ ਹੈ ਜਾਂ ਇਸ ਦੀ ਡੋਰ ਆਰ ਐਸ ਐਸ ਦੇ ਹਥ ਹੈ? ਤੇ ਜੇ ਡੋਰ ਆਰ ਐਸ ਐਸ ਦੇ ਹਥ ਹੈ ਤਾਂ ਓਹਨਾ ਦੀ ਪਲਾਨਿੰਗ ਹੈ ਕਿ ਪੰਜਾਬ ਆਪਣੇ ਹਥਾਂ ਵਿਚ ਕਰਣਾ? ਓਹ ਇਸ ਪਲਾਨਿੰਗ ਨੂੰ ਹੀ ਮੁਖ ਰਖ ਕੇ ਚਲ ਭੀ ਰਹੇ ਨੇ!


ਬਾਦਲ ਤੇ ਆਰ ਐਸ ਐਸ ਵਾਲੀਆਂ ਦਾ ਓਹ ਕਿਰਦਾਰ ਹੈ ਜੋ ਓਹਨਾ ਦੀ ਪਲਾਨਿੰਗ ਲਈ ਰਸਤਾ ਬਣਾਓਂਦਾ ਹੈ, ਪੰਜਾਬ ਵਿਚ ਜਿੰਨੀ ਵੀ ਗੜਬੜ ਹੁੰਦੀ ਹੈ, ਉਸ ਪਿਛੇ ਆਰ ਐਸ ਐਸ ਦੀ ਮਿਲੀ ਭਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ! ਆਰ ਐਸ ਐਸ ਸਿਖ ਧਰਮ ਨੂੰ ਹਿੰਦੂ ਧਰਮ ਦਾ ਅਨਿਖੜਵਾਂ ਹਿੱਸਾ ਮੰਨਦੀ ਹੈ ਜਿਵੇਂ ਭਾਰਤ ਸਰਕਾਰ ਕਸ਼ਮੀਰ ਨੂੰ!


ਪਰ ਕੀ ਸਿਖ ਹਿੰਦੂ ਨੇ? ਨਹੀਂ! ਪਰ ਕੀ ਕਿਸੇ ਨੇ ਅੱਜ ਤਕ ਮੋਹਨ ਭਾਗਵਤ ਨੂੰ ਇਹ ਗੱਲ ਕਹਿਣ ਦੀ ਹਿੰਮਤ ਕੀਤੀ? ਬਾਦਲ ਤੋਂ ਕੋਈ ਉਮੀਦ ਨਹੀਂ, ਬਾਕੀ ਰਹੇ ਜਥੇਦਾਰ, ਓਹ ਤੇ ਵਿਚਾਰੇ ਨੌਕਰ ਸੀ, ਓਹ ਤੇ ਅਵਾਜ਼ ਚੁੱਕ ਵੀ ਨਹੀਂ ਸੀ ਸਕਦੇ!


ਹੁਣ ਸਰਬਤ ਖਾਲਸਾ ਬੁਲਾਇਆ ਜਾ ਰਿਹਾ ਹੈ, ਚੰਗੀ ਗੱਲ ਹੈ ਪਰ ਕੀ ਕੋਈ ਦੱਸੇਗਾ ਕਿ ਸਿਖ ਪੰਥ ਨੂੰ ਦਰਪੇਸ਼ ਇਸ ਖਤਰੇ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ? ਭਾਰਤ ਸਰਕਾਰ ਨੇ ਵੀ ਅੱਜ ਤੱਕ ਸਿਖ ਧਰਮ ਨੂੰ ਵਖਰੀ ਮਾਨਤਾ ਨਹੀਂ ਦਿੱਤੀ, ਕਿ ਕਿਸੇ ਆਗੂ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤੁਹਾਡੀ ਮਾਨਤਾ ਦੇ ਦਰਕਾਰ ਨਹੀਂ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿਖ ਹਾਂ ਅਤੇ ਸਿਖ ਇਕ ਵਖਰਾ ਧਰਮ ਅਤੇ ਕੌਮ ਹੈ?ਤੁਸੀਂ ਹੁੰਦੇ ਕੌਣ ਕਿ ਸਾਡੇ ਧਰਮ ਨੂੰ ਮਾਨਤਾ ਦਵੋ ਪਰ ਕਿਓਂ ਨਹੀਂ ਭਾਰਤੀ ਸੰਵਿਧਾਨ ਵਿਚ ਤਬਦੀਲੀ ਕਰਦੇ ਕਿ ਸਿਖ ਹਿੰਦੂ ਨਹੀਂ, ਵਖਰਾ ਧਰਮ ਹੈ?


ਹੈ ਕੋਈ ਜੋ ਮੋਹਨ ਭਾਗਵਤ ਨੂੰ ਇਹ ਪੁਛ ਸਕੇ ਕਿ ਦੱਸ ਮਿਤਰਾ, ਆਪਣੇ ਵਿਚਾਰ ਰਖ ਕਿ ਸਿਖ ਵਖਰੀ ਕੌਮ ਹੈ ਜਾਂ ਨਹੀਂ, ਵਖਰਾ ਧਰਮ ਹੈ ਜਾਂ ਨਹੀਂ? ਕਿਓਂਕਿ ਇਸ ਸੁਆਲ ਦੇ ਉਪਰ ਹੀ ਭਾਰਤ ਵਿਚ ਹਿੰਦੂ-ਸਿਖਾਂ ਦੇ ਰਿਸ਼ਤੇ ਤੇ ਮੋਹਰ ਲੱਗਣੀ ਹੈ! ਇਹ ਰਿਸ਼ਤਾ ਤੈ ਕਰੇਗਾ ਕਿ ਹਿੰਦੂ ਸਿਖ ਵਿਚ ਭਾਈਚਾਰਾ ਹੋ ਸਕਦਾ ਕਿ ਨਹੀਂ, ਜੇ ਓਹ ਹਿੰਦੂ ਧਰਮ ਦਾ ਹਿੱਸਾ ਮੰਨੇਗਾ ਤਾਂ ਦੋ ਲਫਜ਼ੀ ਗੱਲ ਕਰਨੀ ਚਾਹੀਦੀ ਕਿ ਫੇਰ ਅਸੀਂ ਹਿੰਦੋਸ੍ਤਾਨ ਵਿਚ ਨਹੀਂ ਰਹਿ ਸਕਦੇ ਕਿਓਂਕਿ ਇਸ ਮੁਲਕ ਦੇ ਹਿੰਦੂ ਖੁਦ ਵਖਰਾ ਹਿੰਦੂ ਰਾਸ਼ਟਰ ਬਣਾਓਨ ਦੀ ਗੱਲ ਕਰਦੇ ਨੇ ! ਤੇ ਅਸੀਂ ਇਸ ਹਿੰਦੂ ਰਾਸ਼ਟਰ ਦਾ ਹਿੱਸਾ ਨਹੀਂ ਬਣ ਸਕਦੇ!


ਹੈ ਕੋਈ ਸੂਰਮਾ ਜੋ ਜਥੇਦਾਰ ਬਣ ਕੇ ਇਹ ਗੱਲ ਕਰ ਸਕੇ?


ਪੰਥ ਦਾ ਦਾਸ:

Ajmer kesri
ਅਜਮੇਰ ਸਿੰਘ ਰੰਧਾਵਾ !

Leave a Reply

Your email address will not be published. Required fields are marked *