An analysis on Sarbat khalsa 2015 held at Sri Amritstar-Panjab (India)

ਸਰਬਤ ਖਾਲਸਾ – ਪੜਤਾਲ !

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !!

12242276_10208182307417756_2115392956_n

ਸਬ ਜੁਆਬ ਮਿਲ ਗਏ ਹਨ! ਸਟੇਜ ਤੋਂ ਪੰਥ ਨਾਲ ਗੱਦਾਰੀ ਹੋਈ ਹੈ, ਖਾਲਿਸਤਾਨ ਦੀ ਗੱਲ ਜਾਣ ਬੁਝ ਕੇ ਛੱਡੀ ਗਈ, ਭਾਈ ਨਾਰਾਇਣ ਸਿੰਘ ਚੌੜਾ ਜੀ ਨੂੰ ਜਥੇਦਾਰ ਅਕਾਲ ਤਖ਼ਤ ਥਾਪਿਆ ਜਾਣਾ ਸੀ ਪਰ ਓਹਨਾ ਖਾਲਿਸਤਾਨ ਦੀ ਮੰਗ ਨਹੀਂ ਛੱਡੀ ਜਿਸ ਕਰਕੇ ਓਹਨਾ ਦਾ ਨਾਮ ਪਾਸੇ ਕਰਕੇ ਭਾਈ ਹਵਾਰਾ ਜੀ ਦਾ ਨੂੰ ਜਥੇਦਾਰ ਥਾਪ ਦਿੱਤਾ ਗਿਆ!

Sarbat Khalsa 2015-1
ਪਪਲਪ੍ਰੀਤ ਸਿੰਘ ਜਿਹਨਾ ਭਾਈ ਨਾਰਾਇਣ ਸਿੰਘ ਚੌੜਾ ਜੀ ਦਾ ਲਿਖਤ ਬਿਆਨ ਪੜਨਾ ਸੀ, ਓਹਨਾ ਦੇ ਕੁਝ ਸਤਰਾਂ ਪੜਨ ਤੇ ਹੀ ਰੌਲਾ ਪੈ ਗਿਆ ਅਤੇ ਓਹਨਾ ਨੂੰ ਸਟੇਜ ਤੋਂ ਉਤਰਨ ਲਈ ਕਿਹਾ ਗਿਆ! ਭਾਈ ਨਰਾਇਣ ਸਿੰਘ ਚੋੜਾ ਦਾ ਜੇਲ ਤੋਂ ਭੇਜਿਆ ਹੋਇਆ ਸੰਦੇਸ਼ ਵੀ ਪੂਰਾ ਨਹੀ ਸੁਣਾਉਣ ਦਿੱਤਾ ਗਿਆ। ਸੰਦੇਸ਼ ਨੂੰ ਵਿੱਚ ਰੋਕ ਦਿੱਤਾ ਗਿਆ ਸੀ। ਬੈਠੀ ਸੰਗਤ ਨੂੰ ਇਹ ਗੱਲ ਚੰਗੀ ਨਹੀ ਲੱਗੀ ਪਰ ਓਹਨਾ ਆਖਰੀ ਪੰਗਤੀਆਂ ਪੜਨ ਤੇ ਜੋਰ ਦਿੱਤਾ ਜਿਸ ਵਿਚ ਭਾਈ ਚੌੜਾ ਜੀ ਨੇ ਖੁਲ ਕੇ ਲਿਖਿਆ ਸੀ ਕਿ ਸਿਖ ਲੀਡਰ ੧੯੮੬-੮੭ ਦੇ ਮਤੇ ਨੂ ਮੰਜੂਰੀ ਦੇਣ ਅਤੇ ਉਸਤੇ ਅਮਲ ਕਰਨ ਕਿ ਸਿਖਾਂ ਦੇ ਸਾਰੇ ਮਸਲਿਆਂ ਦਾ ਹਲ ਸਿਰਫ ਅਤੇ ਸਿਰਫ ਖਾਲਿਸਤਾਨ ਹੀ ਹੈ!

ਇੰਜ ਭਾਈ ਪਪਲਪ੍ਰੀਤ ਸਿੰਘ ਜੀ ਜਿਹੇ ਪਤਰਕਾਰ ਅਤੇ ਦਲੇਰ ਸਿਖ ਨੌਜੁਆਨ ਨੂੰ ਵੀ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ!

Sarbat khalsa 2015

ਸਿਮਰਨਜੀਤ ਸਿੰਘ ਮਾਨ ਦਾ ਤੇ ਅੱਜ ਸਿਆਸੀ ਕਤਲ ਹੋ ਗਿਆ ! ਉਸ ਕੋਲ ਸੁਨਹਿਰੀ ਮੌਕਾ ਸੀ ਕਿ ਆਪਣੀ ਅਵਾਜ਼ ਨੂ ਜਨਤਕ ਕਰਦਾ ਅਤੇ ਭਾਈ ਨਾਰਾਇਣ ਸਿੰਘ ਚੌੜਾ ਵਾਂਗ ਹੀ ਪੰਥ ਦੇ ਸਾਹਮਣੇ ਖਾਲਿਸਤਾਨ ਦੀ ਅਵਾਜ਼ ਚੁਕਦਾ ਪਰ ਅਜੋਕੇ ਗੱਦਾਰ ਲੀਡਰਾਂ ਨੇ ਨਾ ਤੇ ਅਵਾਜ਼ ਚੁਕੀ ਅਤੇ ਨਾ ਹੀ ਚੁੱਕਣ ਦਿੱਤੀ ਜਿਸ ਤੋਂ ਇਹ ਸਾਫ਼ ਪ੍ਰਤੀਤ ਹੁੰਦਾ ਹੈ ਕਿ ਮੋਹਕਮ ਸਿੰਘ ਅਤੇ ਦਾਦੂਵਾਲ ਜਿਹੇ ਬਾਦਲਕਿਆਂ ਨੇ ਸਟੇਜ ਤੇ ਕਬਜਾ ਕੀਤਾ ਹੋਇਆ ਸੀ ਅਤੇ ਮਾਨ ਦਾ ਓਹਨਾ ਸਿਆਸੀ ਕਤਲ ਕਰ ਦਿੱਤਾ!

ਗੁਰਦੀਪ ਸਿੰਘ ਬਠਿੰਡਾ ਤੇ ਮੁਨਕਰ ਹੀ ਹੋ ਗਿਆ ਕਿ ੧੯੮੬ ਵਿਚ ਕੋਈ ਸਰਬਤ ਖਾਲਸਾ ਹੋਇਆ ਵੀ ਸੀ?

ਇਹਨਾ ਲੀਡਰਾਂ ਨੇ ਪੰਥ ਨੂੰ ਕੋਈ ਪ੍ਰੋਗ੍ਰਾਮ ਨਹੀਂ ਦਿੱਤਾ! ਮੈਂ ਆਪਣੀ ਪੋਸਟ ਵਿਚ ਠੀਕ ਹੀ ਪੁਸ਼ਿਆ ਸੀ ਕਿ ਨਵੇਂ ਚੁਣੇ ਜਥੇਦਾਰ ਆਪਣਾ ਓਹਦਾ ਕਿਵੇਂ ਸਾਂਭਨਗੇ ? ਬਾਦਲਕਿਆਂ ਨੇ ਕੋਈ ਥਾਲੀ ਵਿਚ ਰਖ ਕੇ ਤੇ ਇਹਨਾ ਨੂ ਸੌੰਪ ਨਹੀਂ ਦੇਣਾ? ਸ੍ਰੀ ਅਕਾਲ ਤਖਤ SGPC ਦੇ ਹੇਠਾਂ ਕੰਮ ਕਰਦਾ ਹੈ, ਇਸਦੇ ਜਥੇਦਾਰ ਦੀ ਚੋਣ ਵੀ ਇਹ ਕਮੇਟੀ ਹੀ ਕਰਦੀ ਹੈ ਜੋ ਸਰਕਾਰ ਤੋ ਪ੍ਰਵਾਨਿਤ ਹੈ! ਹੁਣ ਇਸ ਕਮੇਟੀ ਦੇ ਹਥੋਂ ਅਕਾਲ ਤਖ਼ਤ ਦਾ ਕਬਜਾ ਕਿਵੇਂ ਲਿਆ ਜਾਏਗਾ, ਇਸ ਤੇ ਇਹਨਾ ਲੀਡਰਾਂ ਨੇ ਕੋਈ ਪ੍ਰੋਗ੍ਰਾਮ ਨਹੀਂ ਦਿੱਤਾ! ਕੀ ਕੱਲ ਨੂੰ ਚਾਰ ਬੰਦੇ ਜਾ ਕੇ ਇਹ ਹਕ਼ ਮੰਗਣ ਤਾਂ ਕੀ ਮਿਲ ਜਾਏਗਾ?

ਹਾਂ ਸਿਰਫ ਪਾਸ ਕੀਤੇ ਮਤੇ ਪੜਕੇ, ਕਾਂਵਾ-ਰੌਲੀ ਮਚਾ ਕੇ ਜੇ ਇਸਨੁ ਪੰਥਕ ਹਲਕਿਆਂ ਵਿਚ ਜਿਤ ਦਾ ਤਮਗਾ ਆਖਿਆ ਜਾਵੇ ਤਾਂ ਇਹ ਸਰਬਤ ਖਾਲਸਾ ਨੂ ਸੁਫ੍ਲਾ ਕਿਹਾ ਜਾ ਸਕਦਾ ਹੈ!

ਪ੍ਰਕਾਸ਼ ਸਿੰਘ ਬਾਦਲ ਤੋਂ ਪੰਥ ਰਤਨ ਅਤੇ ਫਖਰ-ਏ-ਕੌਮ ਦੇ ਖਿਤਾਬ ਵਾਪਸ ਲੈਣ ਦੀ ਗੱਲ ਕਹੀ ਗਈ, ਇਸਦੇ ਬਾਰੇ ਹੋਰ ਕੁਝ ਨਹੀਂ ਕਿਹਾ ਗਿਆ ਜਦਕਿ ੧੯੮੬ ਦੇ ਸਰਬਤ ਖਾਲਸਾ ਵਿਚ ਇਸਨੂੰ ਕੌਮ ਦਾ ਗੱਦਾਰ ਗਰਦਾਨਿਆ ਗਿਆ ਸੀ! 

*ਪੰਥ ਦੇ ਸਬ ਤੋਂ ਵੱਡੇ ਦੁਸ਼ਮਨ RSS ਦੇ ਖਿਲਾਫ਼ ਇਕ ਵੀ ਲਫਜ਼ ਨਹੀਂ ਬੋਲਿਆ ਗਿਆ?

*ਕੇਂਦਰੀ ਸਰਕਾਰ ਖਿਲਾਫ਼ ਜੋ ਪਿਛਲੇ ੬੮ ਸਾਲ ਤੋਂ ਸਿਖਾਂ ਨੂੰ ਨੁਕਸਾਨ ਪੁਚਾਓਂਦੀ ਆ ਰਹੀ ਹੈ, ਇੰਨੇ ਕਤਲਾਂ ਤੋ ਬਾਅਦ ਵੀ ਉਸ ਦੇ ਖਿਲਾਫ਼ ਕੋਈ ਲਫਜ਼ ਨਹੀਂ ਬੋਲਿਆ ਗਿਆ?

*੧੯੮੪ ਦੇ ਸਿਖ ਕਤਲੇਆਮ ਤੇ ਵੀ ਕੋਈ ਲਫਜ਼ ਨਹੀਂ?

*ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਿਅਦਬੀ ਤੇ ਸਿਰਫ ਦੁਖ ਦਾ ਪ੍ਰਗਟਾਵਾ ਕੀਤਾ ਗਿਆ?

ਜਿਹੜੇ ਹਿੰਦੂ ਵੀਰ (ਸਹਿਜਧਾਰੀ) ਵੋਟਾਂ ਦਾ ਹਕ਼ ਮੰਗਦੇ ਨੇ, ਕੀ ਓਹਨਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬਿਅਦਬੀ ਤੇ ਇਕ ਵੀ ਲਫਜ਼ ਬੋਲਿਆ ਪਰ ਇਹਨਾ ਸਟੇਜ ਤੋਂ ਓਹਨਾ ਦੀ ਕੋਈ ਤਾੜਨਾ ਨਹੀਂ ਕੀਤੀ?

*ਕੁਲ ਜਮਾ ਇਹ ਕਿਹਾ ਜਾ ਸਕਦਾ ਹੈ ਕਿ ਸਟੇਜ ਕਾਇਰਾਂ ਦੇ ਹਥ ਸੀ ਜਿਹਨਾ ਵਿਚ ਲਲਕਾਰ ਕੇ ਗੱਲ ਕਹਿਣ ਦੀ ਹਿੰਮਤ ਨਹੀ ਸੀ, ਇਹਨਾ ਨੇ ਇੰਨਾ ਵੀ ਖਿਆਲ ਨਹੀਂ ਕੀਤਾ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੀਆਂ ਦੇ ਲਫਜਾਂ ਤੇ ਹੀ ਓਹੁੱਲ ਚੜਾ ਦਿੰਦੇ ਕਿ ” ਜਿਸ ਦਿਨ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ,ਉਸੇ ਦਿਨ ਖਾਲਿਸਤਾਨ ਦੀ ਨੀਂਹ ਰਖੀ ਜਾਵੇਗੀ”
ਪਰ ਇਹ ਲਾਹਣਾ ਸੁੱਤਾ ਹੀ ਰਿਹਾ!

ਲਖ ਲਾਹਨਤਾਂ!

*ਦੱਸੋ ਕੇ ਪੀ ਐਸ ਗਿੱਲ ਅਤੇ ਬਰਾਰ ਨੂੰ ਤਨਖਾਹੀਆ ਕਰਾਰ ਦੇਣ ਦਾ ਕੀ ਮਤਲਬ? ਸਰਬਤ ਖਾਲਸਾ ਨੂੰ ਇਹਨਾ ਸਿਖ ਨੌਜੁਆਨਾਂ ਦੇ ਕਾਤਲਾਂ ਦੇ ਸਿਰ ਤੇ ਇਨਾਮ ਰਖਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨਾ ਚਾਹੀਦਾ ਸੀ, ਭਲਾ ਜੇ ਇਹ ਅਕਾਲ ਤਖ਼ਤ ਤੇ ਹਾਜਰ ਹੋ ਜਾਣ ਤਾਂ ਕੀ ਕੋਈ ਜਥੇਦਾਰ ਇਹਨਾ ਕੰਜਰਾਂ ਨੂੰ ਮੁਆਫੀ ਦੇ ਸਕਦਾ ਹੈ?

ਬਾਕੀ ਸੰਗਤ ਦੇ ਦਰਸ਼ਨ ਕਰਕੇ ਸਾਨੂ ਆਪਣਾ ਜੀਵਨ ਸੁਫਲਾ ਵਿਖਾਈ ਦਿੰਦਾ ਹੈ ਭਾਂਵੇ ਮੈਂ ਜਿਸਮ ਕਰਕੇ ਹਾਜਰ ਨਹੀ ਸੀ ਪਰ ਰੂਹ ਤੋਂ ਹਾਜਰ ਸੀ, ਫੋਟੂਆਂ ਵੇਖੀਆਂ ਚੱਬਾ ਪਿੰਡ ਦੇ ਤੇ ਪੁਰਖੇ ਵੀ ਤਰ ਗਏ ਹੋਣੇ, ਪੰਥ ਨੇ ਆਪਣਾ ਇਕਠ ਵਿਖਾ ਕੇ ਇਕਮੁਠ ਹੋਣ ਦਾ ਪ੍ਰਗਟਾਵਾ ਕਰ ਦਿੱਤਾ ਹੈ! ਮੈਂ ਸਬ ਹਾਜਰ ਵੀਰਾਂ-ਭੈਣਾਂ ਨੂੰ ਜੀ ਆਈਆਂ ਆਖਦਾ ਹਾਂ ਅਤੇ ਧੰਨਵਾਦੀ ਹਾਂ ਜੋ ਓਹ ਆਪਣੇ ਕੰਮ ਕਾਜ ਛੱਡ ਇਥੇ ਹਾਜਰੀ ਭਰਣ ਆਏ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !!

ਪੰਥ ਦਾ ਦਾਸ:

Ajmer kesri
ਅਜਮੇਰ ਸਿੰਘ ਰੰਧਾਵਾ !

One thought on “An analysis on Sarbat khalsa 2015 held at Sri Amritstar-Panjab (India)”

  1. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ll
    ਦਸ਼ਮੇਸ਼ ਅਕਾਲੀ ਦਲ ਵੱਲੋਂ ਸਰਬੱਤ ਖ਼ਾਲਸਾ ਵਿੱਚ ਪਾਸ ਕੀਤੇ ਮੱਤੇ ਦਾ ਸੁਆਗਤ ਕੀਤਾ ਜਾਂਦਾ ਹੈ ।
    ਹੋਈ ਵੱਡੀ ਕੁਤਾਹੀ :- ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਕੀਤਾ ਬਰਖ਼ਾਸਤ, ਪਰ ਨਵੇਂ ਜੱਥੇਦਾਰ ਦੀ ਨਵ ਨਿਯੁਕਤੀ ਨਹੀਂ ਕੀਤੀ ਗਈ ।
    ਯਾਦ ਕਰਵਾਉਣ ਤੋਂ ਵੀ ਧਿਆਨ ਨਹੀਂ ਦਿੱਤਾ ਗਿਆ ।
    ਦਸ਼ਮੇਸ਼ ਅਕਾਲੀ ਦਲ ਵੱਲੋਂ ਸਰਬੱਤ ਖ਼ਾਲਸਾ ਤੋਂ ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਵੇਂ ਜਥੇਦਾਰ ਦੀ ਮੰਗ ਕੀਤੀ ਜਾਂਦੀ ਹੈ ।#sarbatkhalsa2015

Leave a Reply

Your email address will not be published. Required fields are marked *