The traitor Sikh Ragi Darshan Singh finally stamped division of Khalsa by changing Sikh prayer(Ardas)

ਰਾਗੀ ਦਰਸ਼ਨ ਸਿੰਘ ਨੇ ਫਿਨਲੈਂਡ ਦੇ ਇਕ ਕੈਪਿਟਲ ਗੁਰੂਦੁਆਰਾ ਸਾਹਿਬ ਵੱਲੋਂ ੨੦੦੯ ਵਿਚ ਕੀਤੀ ਗਈ ਅਰਦਾਸ ਵਿਚ ਤਬਦੀਲੀ ਨੂ ਹੱਲਾ ਸ਼ੇਰੀ ਦਿੱਤੀ ਸੀ ! ਇਹ ਓਹਨਾ ਆਪਣੀ ਵੇਬ ਸਾਇਟ ਤੇ ਲਿਖਿਆ ਸੀ ਤੇ ਅੱਜ ਓਹਨਾ ਦਾ ਸੁਪਨਾ ਸਚ ਹੋ ਗਿਆ ਜਦ ਓਹਨਾ ਆਪ ਹੀ ਇਸ ਕੰਮ ਨੂੰ ਗਾਂਹ ਵਧਾਉਂਦੀਆਂ ਪੂਰੀ ਅਰਦਾਸ ਬਦਲ ਦਿੱਤੀ ਅਤੇ ਖਾਲਸਾ ਪੰਥ ਨੂੰ ਮੁਕੰਮਲ ਤੌਰ ਤੇ (Nov. 2015)ਦੋ-ਫਾੜ ਕਰ ਹੀ ਦਿੱਤਾ !

ਸਿਖ ਪੰਥ ਵਿਚ ਸਰਵ ਪ੍ਰਮਾਣਿਤ ਅਰਦਾਸ ਚੰਡੀ ਦੀ ਵਾਰ ਤੋਂ ਲਈ ਗਈ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਰੀ ਸਿਖ ਰਹਿਤ ਮਰਿਆਦਾ ਦਾ ਹਿੱਸਾ ਹੈ ਜਿਸ ਵਿਚ ਕੋਈ ਤਬਦੀਲੀ ਨਹੀਂ ਹੋ ਸਕਦੀ!

ਗੱਦਾਰ ਰਾਗੀ ਦਰਸ਼ਨ ਸਿੰਘ ਦਾ ਕੌੜਾ ਸੱਚ !

੧੯੭੩-੭੪ ਦੀ ਗੱਲ ਹੈ, ਮੈਂ ਪਹਿਲੀ ਵਾਰ ਭੈਣੀ ਸਾਹਿਬ ਗਿਆ ਸੀ! ਨਾਮਧਾਰੀ ਵੀਰਾਂ ਬੜੇ ਸੁਚੱਜੇ ਤਰੀਕੇ ਨਾਲ ਮਿਲੇ, ਸਾਡਾ ਬੜਾ ਨਿੱਗਾ ਸੁਆਗਤ ਕੀਤਾ ਗਿਆ! ਓਸ ਵੇਲੇ ਓਥੇ ਓਹਨਾ ਨੇ ੧੦੧ ਅਖੰਡ ਪਾਠ ਰਖੇ ਹੋਏ ਸੀ! ਰਹਿਰਾਸ ਵੇਲੇ ਅਰਦਾਸ ਕਰਨ ਲਗੀਆਂ ਓਹਨਾ ਦੇ ਕੁਝ ਬੰਦੇ ਸਾਡੇ ਕੋਲ ਆਏ ਅਤੇ ਆਖਿਆ ਕਿ ਓਹਨਾਂ ਦੀ ਅਰਦਾਸ ਥੋੜੀ ਵਖਰੀ ਹੈ, ਇਸ ਕਰਕੇ ਸਾਨੂੰ ਉਸ ਅਰਦਾਸ ਦਾ ਹਿੱਸਾ ਨਹੀਂ ਬਣਨਾ ਚਾਹੀਦਾ!

ਅਸੀਂ ਇਕ ਪਾਸੇ ਹੋ ਗਏ ਅਤੇ ਓਹਨਾ ਆਪਣੀ ਅਰਦਾਸ ਕੀਤੀ, ਇਸ ਤੋਂ ਬਾਦ ਸਾਨੂੰ ਸਾਰੇ ਭੈਣੀ ਸਾਹਿਬ ਘੁਮਾਇਆ, ਇਕ-ਦੋ ਘਰਾਂ ਵਿਚ ਵੀ ਅਸੀਂ ਗਏ ਜਿਥੇ ਚਾਹ-ਪਾਣੀ ਦਾ ਲੰਗਰ ਵੀ ਛਕਾਇਆ ਗਿਆ, ਅਸੀਂ ਲੰਗਰ ਵਿਚ ਬੈਠ ਕੇ ਪਰਸ਼ਾਦਾ ਵੀ ਛਕਿਆ ਸੀ !

ਇਹ ਗੱਲ ਇਸ ਕਰਕੇ ਚੇਤੇ ਆ ਗਈ ਹੈ ਕਿਓਂਕਿ ਸਾਡੇ ਇਕ ਮਹਾਪੁਰਖ ਨੇ ਪੰਥ ਨਾਲ ਗੱਦਾਰੀ ਕਰਕੇ ਆਪਣੀ ਔਕ਼ਾਤ ਵਿਖਾ ਦਿੱਤੀ ਹੈ ਕਿ ਗੱਦਾਰੀ ਅਕਾਲ ਤਖ਼ਤ ਦਾ ਜਥੇਦਾਰ ਵੀ ਕਰ ਸਕਦਾ ਹੈ, (ਭਾਂਵੇ ਰਾਗੀ ਦਰਸ਼ਨ ਸਿੰਘ ਤੇ ਇਸ ਤਖਤ ਤੇ ਰਹਿ ਚੁਕਿਆ ਹੈ ਪਰ ਹਾਲਿਆ ਜਥੇਦਾਰਾਂ ਨੇ ਵੀ ਤੇ ਪੰਥ ਨਾਲ ਦ੍ਰੋਹ ਕਮਾਇਆ ਹੀ ਹੈ) ਪਰ ਦਰਸ਼ਨ ਸਿੰਘ ਨੇ ਤੇ ਬੰਦਈ ਖਾਲਸਾ ਵਾਂਗ ਪੰਥ ਨੂੰ ਦੋ ਫਾੜ ਹੀ ਕਰ ਦਿੱਤਾ ਹੈ, ਹੁਣ ਇਹਨਾ ਦਾ ਨਿੱਤਨੇਮ ਵਖਰਾ, ਅਮ੍ਰਿਤ ਛਕਣ ਦੀ ਰੀਤ ਵਖਰੀ, ਬਾਣੀ ਵਖਰੀ, ਅਰਦਾਸ ਵਖਰੀ, ਇਥੋਂ ਤਕ ਕਿ ਹੁਣ ਇਹ ਦਸਮ ਪਾਤਸ਼ਾਹ ਜੀ ਦੇ ਖਾਲਸੇ ਨਾ ਹੋ ਕੇ ਗੁਰੂ ਗਰੰਥ ਦਾ ਪੰਥ ਦੇ ਖਾਲਸੇ ਬਣ ਗਏ ਨੇ!

ਕੀ ਹੁਣ ਇਹਨਾ ਨੂੰ ਆਪਣੀ ਪਛਾਣ ਵੀ ਵਖਰੀ ਨਹੀਂ ਕਰ ਲੈਣੀ ਚਾਹੀਦੀ, ਜਿਸ ਨਾਲ ਇਹ ਦੂਰ ਤੋਂ ਹੀ ਪਛਾਣੇ ਜਾ ਸਕਣ? ਸਿਖਾਂ ਨੂੰ ਵੀ ਸੌਖ ਹੋ ਜਾਏਗੀ, ਕੋਈ ਗੁਰੂ ਦਾ ਸਿਖ ਭੁਲ-ਭੁਲੇਖੇ ਵੀ ਇਹਨਾ ਦੇ ਗੁਰਦੁਆਰੇ ਨਹੀਂ ਵੜੇਗਾ!

g_Ardaas

ਲਓ ਜੀ,
ਦਰਸ਼ੁ ਮਹਾਰਾਜ ਨੇ ਆਪਨੇ ਨਵੇਂ ਸਾਜੇ -ਗੁਰੂ ਗਰੰਥ ਦਾ ਪੰਥ ਦੇ, ਤਿੰਨ ਬਾਣੀਆਂ ਪੜ੍ਹ ਕੇ, ਇਕ ਫਾਰ੍ਮ ਤੇ ਸਾਇਨ ਕਰਕੇ ਸਜੇ ਖਾਲਸੇ ਨੂ ਇਕ ਹੋਰ ਤੋਹਫ਼ਾ ਪ੍ਰਦਾਨ ਕਰ ਦਿੱਤਾ ਹੈ ! ਇਸ ਪੰਥ ਨੂੰ ਮੰਨਣ ਵਾਲੀਆਂ ਨੂੰ ਹੁਣ ਨਾ ਤੇ ਦੇਗ ਦੀ ਲੋੜ ਹੈ ਅਤੇ ਨਾ ਹੀ ਤੇਗ ਦੀ !

ਸਬੂਤ ਓਹਨਾ ਦੀ ਨਵੀਂ ਬਣਾਈ ਅਰਦਾਸ ਦੀ ਇਹ ਪੰਕਤਿ ਵੇਖ ਸਕਦੇ ਹੋ —“ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ, ਪੰਥ ਕੀ ਜੀਤ, ਅਕਾਲ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।”

ਇਸ ਪੰਕਤਿ ਵਿਚੋਂ ‘ਦੇਗ ਤੇਗ ਫਤਿਹ’ ਮਿਟਾ ਦਿੱਤੀ ਗਈ ਹੈ ! ਬਾਕੀ ਸਾਰੀ ਹੀ ਅਰਦਾਸ ਬਦਲ ਦਿੱਤੀ ਹੈ ਪਰ ਦਸਮ ਗਰੰਥ ਵਿਚੋਂ “ਪ੍ਰਿਥਮ ਭਗੌਤੀ ਸਿਮਰ ਕੇ….ਨੂੰ ਬਦਲ ਦਿੱਤਾ ਹੈ ਆਪਣੇ ਮਨ ਮੁਤਾਬਿਕ ਹੀ ਲਿਖ ਦਿੱਤਾ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹਨਾ ਨੂ ਵੀ ਦਸਮ ਗਰੰਥ ਦੀ ਲੋੜ ਹੈ, ਜਿਵੇਂ ਹਿੰਦੂ ਲੋਕ ਜਾਗਰਣ ਕਰਦੇ ਹੋਏ ਫਿਲਮੀ ਧੁਨਾ ਨੂੰ ਦੇਵੀ ਪੂਜਾ ਵਿਚ ਬਦਲ ਦਿੰਦੇ ਨੇ ਪਰ ਧੁਨ ਓਹੀ ਰਹਿੰਦੀ ਹੈ, ਇਵੇਂ ਇਹਨਾ ਪੰਕਤੀਆਂ ਜਰੂਰ ਬਦਲੀਆਂ ਪਰ ਭਾਵ ਓਹੀ ਹੈ- ਯਥਾ :-
ੴ ਸਤਿਗੁਰੂ ਪ੍ਰਸਾਦਿ॥

ਸ੍ਰੀ ਅਕਾਲ ਜੀ ਸਹਾਏ।
ਪ੍ਰਿਥਮ ਅਕਾਲ ਪੁਰਖ ਸਿਮਰ ਕੈ, ਗੁਰੂ ਨਾਨਕ ਜੀ ਲਈਂ ਧਿਆਇ ।
ਗੁਰੂ ਅੰਗਦ ਜੀ ਗੁਰੂ ਅਮਰ ਦਾਸ ਜੀ ਗੁਰੂ ਰਾਮਦਾਸ ਜੀ ਹੋਈਂ ਸਹਾਇ ।
ਗੁਰੂ ਅਰਜਨ ਹਰ ਗੋਬਿੰਦ ਜੀ ਸਿਮਰਉਂ ਗੁਰੂ ਹਰ ਰਾਇ ।
ਗੁਰੂ ਹਰ ਕਿਸ਼ਨ ਜੀ ਧਿਆਈਐ ਸਭ ਸੁਖ ਵਸਹਿ ਮਨ ਆਇ ।
ਗੁਰੂ ਤੇਗ ਬਹਾਦਰ ਜੀ ਸਿਮਰੀਐ ਨਿਰਭਉ ਨਾਮ ਧਿਆਇ ।
ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜੋਤ ਓਹਾ ਜੁਗਤ ਸਾਏ, ਸਭ ਥਾਈਂ ਹੋਈਂ ਸਹਾਇ ।
ਦਸਾਂ ਪਾਤਸ਼ਾਹੀ ਜਾਮਿਆਂ ਵਿਚ ਵਰਤੀ ਇੱਕੋ ਗੁਰੂ ਜੋਤ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਵੀਚਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ।

ਇਕ ਗੱਲ ਸਿੰਘੋ ਹੋਰ ਚੇਤੇ ਰਖਣਾ ਕਿ …. “ਸ੍ਰੀ ਹਰ ਕਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਇ!”
ਇਹ ਪੰਗਤੀ ਖੁਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ, ਜਿਹੜੀ ਕਿ ਇਹਨਾ ਗੁਰੂ ਨਿੰਦਕਾਂ ਨੇ ਬਦਲ ਕੇ “ਗੁਰੂ ਹਰ ਕਿਸ਼ਨ ਜੀ ਧਿਆਈਐ ਸਭ ਸੁਖ ਵਸਹਿ ਮਨ ਆਇ !”
ਕਰ ਦਿੱਤੀ ਹੈ, ਇਸ ਤੋਂ ਇਹਨਾ ਦੀ ਦਸਮ ਪਾਤਸ਼ਾਹ ਪਰਤੀ ਨਫਰਤ ਸਾਫ਼ ਵਿਖਾਈ ਦਿੰਦੀ ਹੈ! ਆਰ ਐਸ ਐਸ ਵੀ ਦਸਮ ਪਾਤਸ਼ਾਹ ਜੀ ਦੀ ਬਾਣੀ ਨੂੰ ਪ੍ਰਚਾਰਨਾ ਨਹੀਂ ਚਾਹੁੰਦੀ ਅਤੇ ਇਹ ਕੰਜਰ ਵੀ ਓਹਨਾ ਦਾ ਫਲਸਫਾ ਹੀ ਪ੍ਰਚਾਰਤ ਕਰਦੇ ਨੇ !

ਹੁਣ ਇਹਨਾ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਜੇ ਨਿਵਾਜੇ ਖਾਲਸਾ ਪੰਥ ਵਿਚੋਂ ਆਪਣੇ ਆਪ ਨੂੰ ਮੁਕਤ ਕਰ ਲਿਆ ਹੈ, ਖਾਲਸਾ ਪੰਥ ਨਾਲ ਇਹਨਾ ਦਾ ਹੁਣ ਕੋਈ ਮਤਲਬ ਨਹੀਂ ਰਹਿ ਗਿਆ ਹੈ! ਜਿਹੜੇ ਇਹਨਾ ਨੂੰ ਮੰਨਦੇ ਨੇ, ਜਿਹੜੇ ਇਹਨਾ ਦੀ ਇਹ ਅਰਦਾਸ ਕਰਨਗੇ, ਗੁਗੂ ਦੇ ਸਿਖ ਨਾ ਤਾਂ ਓਹਨਾ ਗੁਰਦੁਆਰਿਆਂ ਵਿਚ ਹੀ ਜਾਣਗੇ ਅਤੇ ਨਾ ਹੀ ਇਸ ਅਰਦਾਸ ਨੂੰ ਕਬੂਲ ਕਰਨਗੇ!

ਇਹ ਹੈ ਓਹ ਅਰਦਾਸ ਜੋ ਇਹਨਾ ਨਵੀਂ ਲਿਖੀ ਹੈ;

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਮੀਰਾਤ ‘ਚ ਗੁਰਬਾਣੀ ਵੀਚਾਰਾਂ ਕਰਣ ਤੋਂ ਬਾਅਦ ਦਿੱਲੀ ਰਵਾਨਾ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ 19 ਨਵੰਬਰ ਤੋਂ 28 ਨਵੰਬਰ 2015 ਤੱਕ ਗੁਰਦੁਆਰਾ ਅਬੀਰ ਵਿਖੇ ਗੁਰਮਤਿ ਵੀਚਾਰਾਂ ਕੀਤੀਆਂ। ਸੰਗਤਾਂ ਨੇ ਗੁਰਮਤਿ ਵੀਚਾਰਾਂ ਦਾ ਲਾਹਾ ਖੱਟਿਆ। ਉਨ੍ਹਾਂ ਨੇ ਸੰਗਤਾਂ ਨੂੰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ। ਇਨ੍ਹਾਂ ਗੁਰਮਤਿ ਵੀਚਾਰਾਂ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਵਿਖੇ “ਭਗੌਤੀ” ਵਾਲੀ ਅਰਦਾਸ ਬੰਦ ਕਰ ਦਿੱਤੀ ਗਈ ਅਤੇ ਗੁਰਮਤਿ ਅਨੁਸਾਰੀ ਅਰਦਾਸ ਆਰੰਭ ਕੀਤੀ ਗਈ। ਜੋ ਇਸ ਪ੍ਰਕਾਰ ਹੈ:
ਪਉੜੀ ॥ ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥ ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥ ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ ॥ ਸਾਧ ਜਨਾ ਕੈ ਸੰਗਿ ਭਵਜਲੁ ਬਿਖਮੁ ਤਰਿ ॥ ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿ ॥ ਖਿਨ ਮਹਿ ਕਰੇ ਨਿਹਾਲੁ ਊਣੇ ਸੁਭਰ ਭਰਿ ॥ ਮਨ ਕਉ ਹੋਇ ਸੰਤੋਖੁ ਧਿਆਈਐ ਸਦਾ ਹਰਿ ॥ ਸੋ ਲਗਾ ਸਤਿਗੁਰ ਸੇਵ ਜਾ ਕਉ ਕਰਮੁ ਧੁਰਿ ॥6॥ਆਰੰਭ ਵਿਚ ਸੰਗਤੀ ਅਰਦਾਸਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥ਅਰਦਾਸ
ਸਲੋਕ ਮ: 2 ॥ ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥1॥ੴ ਸਤਿਗੁਰੂ ਪ੍ਰਸਾਦਿ॥

ਸ੍ਰੀ ਅਕਾਲ ਜੀ ਸਹਾਏ।
ਪ੍ਰਿਥਮ ਅਕਾਲ ਪੁਰਖ ਸਿਮਰ ਕੈ, ਗੁਰੂ ਨਾਨਕ ਜੀ ਲਈਂ ਧਿਆਇ ।
ਗੁਰੂ ਅੰਗਦ ਜੀ ਗੁਰੂ ਅਮਰ ਦਾਸ ਜੀ ਗੁਰੂ ਰਾਮਦਾਸ ਜੀ ਹੋਈਂ ਸਹਾਇ ।
ਗੁਰੂ ਅਰਜਨ ਹਰ ਗੋਬਿੰਦ ਜੀ ਸਿਮਰਉਂ ਗੁਰੂ ਹਰ ਰਾਇ ।
ਗੁਰੂ ਹਰ ਕਿਸ਼ਨ ਜੀ ਧਿਆਈਐ ਸਭ ਸੁਖ ਵਸਹਿ ਮਨ ਆਇ ।
ਗੁਰੂ ਤੇਗ ਬਹਾਦਰ ਜੀ ਸਿਮਰੀਐ ਨਿਰਭਉ ਨਾਮ ਧਿਆਇ ।
ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜੋਤ ਓਹਾ ਜੁਗਤ ਸਾਏ, ਸਭ ਥਾਈਂ ਹੋਈਂ ਸਹਾਇ ।
ਦਸਾਂ ਪਾਤਸ਼ਾਹੀ ਜਾਮਿਆਂ ਵਿਚ ਵਰਤੀ ਇੱਕੋ ਗੁਰੂ ਜੋਤ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਵੀਚਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ।

ਦਸ ਪਾਤਸ਼ਾਹੀਆਂ, ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਜੀਵਨ ਮੁਕਤੇ, ਸਮੂਹ ਭਗਤਾਂ, ਜਿਨਾ ਨਾਮ ਜਪਿਆ, ਵੰਡ ਛਕਿਆ-ਦੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਦਿਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਤਨ ਮਨ ਧਨ ਵਾਰਿਆ, ਸਿੱਖੀ ਸਿਦਕ ਕੇਸਾ ਸਵਾਸਾਂ ਸੰਗ ਨਿਭਾਹਿਆ, ਤਿਨਾ ਸਚਿਆਰਿਆਂ, ਪਿਆਰਿਆਂ, ਸਿਦਕਵਾਨਾ, ਸ਼ਹੀਦਾਂ, ਸਿੰਘਾਂ, ਸਿੰਘਣੀਆਂ, ਭੁਜੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ।

ਅਕਾਲ ਪੁਰਖ ਦੇ ਸੱਚੇ ਤਖਤ ਸਹਿਤ ਸਰਬੱਤ ਗੁਰਦੁਆਰਿਆਂ ਗੁਰ ਧਾਮਾਂ ਦਾ ਧਿਆਨ-ਧਰਕੇ ਬੋਲੋ ਜੀ ਵਾਹਿਗੁਰੂ।ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ, ਪੰਥ ਕੀ ਜੀਤ, ਅਕਾਲ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।ਸਭਨਾ ਨੂੰ ਸਿੱਖੀ ਦਾਨ, ਕੇਸ ਸੰਭਾਲ ਦਾਨ, ਰਹਿਤ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਦੇ ਗਿਆਨ ਇਸ਼ਨਾਨ, ਝੰਡੇ ਬੁੰਗੇ ਅਟੱਲ, ਜੁਗੋ ਜੁਗ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ।

ਸਿੱਖਾਂ ਦਾ ਮਨ ਨੀਵਾਂ, ਮੱਤ ਉਚੀ, ਮੱਤ ਦਾ ਰਾਖਾ ਆਪ ਅਕਾਲ ਪੁਰਖ, ਗੁਰੂ ਪੰਥਕਾਂ ਦੇ ਸਦਾ ਸਹਾਈ ਦਾਤਾਰ ਜੀਓ ਨਨਕਾਣਾ ਸਾਹਿਬ ਸਮੇਤ ਹੋਰ ਸਰਬੱਤ ਗੁਰੂ ਅਸਥਾਨਾਂ ਦੇ ਖੁਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਅਤੇ ਪਟਨਾ ਸਾਹਿਬ ਹਜੂਰ ਸਾਹਿਬ ਸਮੇਤ ਕੁਛ ਅਸਥਾਨਾਂ ‘ਤੇ ਹੋ ਰਹੀ ਗੁਰੂ ਕੀ ਬੇਅਦਬੀ ਅਤੇ ਮਨਮਤ ਨੂੰ ਠੱਲ ਪਾਉਣ ਦੀ ਸਮਰੱਥਾ ਤੇ ਅਗਵਾਈ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ — ਇਸ ਤੋਂ ਅੱਗੇ ਸਮੇਂ ਅਤੇ ਇਛਾ ਅਨੁਸਾਰ ਮਨ ਦੀ ਅਰਦਾਸ ਕਰ ਸਕਦੇ ਹੋ–

ਸੇਈ ਗੁਰਮੁਖ ਪਿਆਰੇ ਮੇਲੋ ਜ੍ਹਿਨਾ ਮਿਲਿਆਂ ਤੇਰਾ ਨਾਮ ਚਿਤ ਆਵੇ।

ਅਰਦਾਸ ਦੇ ਅੰਤ ਵਿੱਚ — ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥
ਨੋਟ 1: ਨਾਨਕ ਨਾਮ ਚੜਦੀ ਕਲਾ ਵਾਲੀ ਲਾਈਨ ਵਿਚ ਬੇਸ਼ਕ ਕੋਈ ਮਾੜੀ ਗੱਲ ਨਹੀਂ, ਪਰ ਇਹ ਗੁਰਬਾਣੀ ਨਹੀਂ ਹੈ, ਅਤੇ “ਨਾਨਕ” ਨਾਮ ਦੀ ਵਰਤੋਂ ਹੋਣ ਕਰਕੇ ਗੁਟਕਿਆਂ ਵਿਚ ਇਹ ਕੱਚੀ ਬਾਣੀ, ਗੁਰਬਾਣੀ ਦਾ ਭੁਲੇਖਾ ਪਾ ਕੇ ਗੁਰਬਾਣੀ ਦੀ ਥਾਂ ਲੈ ਰਹੀ ਹੈ, ਇਸ ਲਈ ਇਸ ਦੀ ਥਾਵੇਂ ਗੁਰਬਾਣੀ ਦੀ ਪੰਗਤੀ ਪਾ ਦਿਤੀ ਗਈ ਹੈ।
ਨੋਟ 2: ਇਸ ਅਰਦਾਸ ਵਿਚੋਂ ਦੇਵੀ ਭਗਉਤੀ {ਦੁਰਗਾ} ਦੀ ਉਪਾਸ਼ਨਾ ਛੱਡ ਕੇ, ਗੁਰਬਾਣੀ ਸਿਧਾਂਤ ਦੀ ਰੌਸ਼ਨੀ ਵਿਚ ਸੰਪਾਦਨਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਅਸਲ ਵਿਚ {ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ} ਹੀ ਅਰਦਾਸ ਹੈ, ਇਹ ਸੰਪਾਦਨਾ ਕੋਈ ਗੁਰਬਾਣੀ ਨਹੀਂ, ਇਸ ਲਈ ਇਸ ਸੰਪਾਦਨਾ ਵਿਚ ਜੇ ਕਿਸੇ ਵੀਰ ਨੇ ਕਿਸੇ ਥਾਵੇਂ ਗੁਰਬਾਣੀ ਗੁਰਮਤਿ ਅਨੁਸਾਰ ਕੋਈ ਹੋਰ ਸ਼ਬਦਾਵਲੀ ਭੀ ਵਰਤਨੀ ਹੋਵੇ ਤਾਂ ਵਰਤ ਸਕਦਾ ਹੈ ਜੀ। ਕੇਵਲ ਗੁਰਬਾਣੀ ਵਿਚ ਕੋਈ ਤਬਦੀਲੀ ਨਹੀਂ ਹੋ ਸਕਦੀ।
ਨੋਟ 3: ਕੜਾਹ ਪ੍ਰਸ਼ਾਦ ਜਾਂ ਲੰਗਰ ਦੀ ਅਰਦਾਸ ਕਰਨ ਵੇਲੇ “ਪ੍ਰਵਾਣ ਹੋਵੇ” ਕਹਿਣਾ ਹੈ!http://www.khalsanews.org/newspics/2015/11%20Nov%202015/29%20Nov%2015/29%20Nov%2015%20PDS%20in%20Abeer%20near%20Dubai%20kirtan%20videos.htm  

ਇੰਜ ਦਸਮ ਪਾਤਸ਼ਾਹ ਜੀ ਵੱਲੋਂ ਸਾਜਿਆ ਗਿਆ ਖਾਲਸਾ ਪੰਥ ਅੱਜ ਦੋ ਫਾੜ ਹੋ ਗਿਆ! ਇਹ ਨਿੰਦਣ ਜੋਗ ਕਾਰਵਾਈ ਕਿਸੇ ਬਾਹਰਲੇ ਨੇ ਨਹੀਂ ਕੀਤੀ, ਪੰਥ ਦੇ ਇਕ ਮੰਨੇ ਪ੍ਰਮੰਨੇ ਕੀਰਤਨੀਏ ਸਿਖ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਰਹਿ ਚੁਕੇ ਜਥੇਦਾਰ ਵੱਲੋਂ ਕੀਤੀ ਗਈ ਹੈ, ਜਿਸ ਨੂੰ ਅੱਜ ਵੀ ਕੁਝ ਸਿਖੀ ਤੋਂ ਅਨਜਾਨ ਲੋਕ, ਕੁਝ ਮੌਕਾ-ਪ੍ਰਸ੍ਤ ਅਤੇ ਸਿਖੀ ਨੂੰ ਢਾਹ ਲਾਓਣ ਵਾਲੀਆਂ ਦੇ ਹਥ-ਠੋਕੇ ਸਿਖੀ ਦਾ ਪ੍ਰਚਾਰਕ ਸਮਝ ਰਹੇ ਨੇ !
ਹੁਣ ਸਿਖਾਂ ਦੇ ਗੁਰਦੁਆਰੇ ਵੀ ਅੱਡ ਅੱਡ ਹੋਇਆ ਕਰਨਗੇ;
੧- ਜਿਹੜੇ ਅਰਦਾਸ ਬਦਲ ਕੇ ਕਰਿਆ ਕਰਣਗੇ-ਦਰਸਹੁ ਦੇ ਚੇਲੇ(ਗੁਰੂ ਗਰੰਥ ਦਾ ਪੰਥ ਵਾਲੇ)
੨- ਜਿਹੜੇ ਸਿਖ ਰਹਿਤ ਮਰਿਆਦਾ ਨੂੰ ਮੰਨਣ ਵਾਲੇ ਗੁਰਸਿਖ !
ਇੰਜ ਜੇ ਕਿਤੇ ਕੋਈ ਸਿਖ ਇਸ ਪਾਸੇ ਦੇ ਓਸ ਪਾਸੇ ਚਲਿਆ ਗਿਆ ਤਾਂ ਲੜਾਈ ਹੋ ਸਕਦੀ ਹੈ ਅਤੇ ਸਰਕਾਰ ਨੂੰ ਸਿਖਾਂ ਨੂੰ ਬਦਨਾਮ ਕਰਨ ਦਾ ਸੌਖਾ ਬਹਾਨਾ ਲਭ ਗਿਆ ਹੈ!
ਅਗੋਂ ਤੋ ਇਹ ਗੁਰਦੁਆਰਿਆਂ ਦੇ ਬਾਹਰ ਇਹ ਲਿਖ ਦੇਣਾ ਚਾਹੀਦਾ ਹੈ ਕਿ ਇਥੇ ਕਿਹੜੀ ਅਰਦਾਸ ਹੁੰਦੀ ਹੈ, ਜਿਸ ਨਾਲ ਸਿਖ ਆਪਸ ਵਿਚ ਹਥੋਪਾਈ ਨਾ ਹੋ ਜਾਣ!

Ajmer kesri

ਅਜਮੇਰ ਸਿੰਘ ਰੰਧਾਵਾ !!

Leave a Reply

Your email address will not be published. Required fields are marked *