Statement of Mai Harinder Kaur of Canada on her molestation by Indian army during Operation Bluestar in June 1984

ਭਾਰਤੀ ਫੌਜ਼ ਅਤੇ ਪੁਲਿਸ ਨੇ ਤੇ 1984 ਵਿਚ ਸਿਖਾਂ ਉਪਰ ਗੈਰ ਮਨੁਖੀ ਜ਼ੁਲਮ ਕਰਣ ਵਿਚ ਤੇ ਹਿਟਲਰ ਨੂੰ ਵੀ ਪਿਛੇ ਸੁੱਟ ਦਿੱਤਾ ਸੀ!

ਇਕ ਸਿਖ ਭੈਣ ਜੋ ਕਿ ਕਨਾਡਾ ਦੀ ਰਹਿਣ ਵਾਲੀ ਸੀ, ਸ੍ਰੀ ਅਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਆਪਣੇ ਘਰ ਵਾਲੇ ਨਾਲ ਅਤੇ ਆਪਣੇ 13 ਸਾਲ ਦੇ ਮੁੰਡੇ ਨੂੰ ਨਾਲ ਲੈ ਕੇ ਆਈ ਸੀ, ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ! ਉਸਤੇ ਢਾਹੇ ਗਾਏ ਜੁਲਮ ਪੜ ਕੇ ਤੇ ਲੂੰ ਕੰਡੇ ਖੜੇ ਹੋ ਜਾਂਦੇ ਨੇ, ਓਹ ਹਾਲਾਂ ਵੀ ਜਿਓੰਦੀ ਹੈ ਅਤੇ ਗਵਾਹ ਹੈ ਓਸ ਜ਼ੁਲਮ ਦੀ ਜੋ ਉਸਨੇ ਭੋਗਿਆ ਸੀ, ਓਸ ਨੇ ਭੁਗਤਿਆ ਸੀ ਇਹਨਾ ਨੂੰ ਜਾਨਵਰਾਂ ਦੇ ਰੂਪ ਵਿਚ ਵੇਖਿਆ ਸੀ!

ਇਹਨਾ ਦਰਿੰਦਿਆਂ ਨੂੰ ਅਮ੍ਰਿਤਸਰ ਦੇ ਪੁਲਿਸ ਦੇ ਪੁਛ ਗਿਛ ਸੈਂਟਰ (Police Interrogation Center) ਵਿਚ,  ਜੋ ਇਹ ਫੌਜੀ ਟੁਕੜਿਆਂ ਕਿਸੇ ਮਨੁਖ ਨਾਲ ਕਰ ਸਕਦੀਆਂ ਨੇ, ਜੋ ਉਸ ਨਾਲ ਵਾਪਰਿਆ, ਹੋਰ ਪਤਾ ਨਹੀਂ ਕਿੰਨੀਆਂ ਭੈਣਾ ਅਤੇ ਮਾਂਵਾਂ ਨੇ ਝਲਿਆ ਹੋਣਾ ਜਿਹਨਾ ਤੇ ਇਹਨਾ ਰਾਕਸ਼ਸਾਂ ਨੇ ਇਹ ਜੁਲਮ ਕੀਤੇ ਹੋਣੇ? ਓਹਨਾ ਮਸੂਮ ਭੈਣਾਂ ਵਿਚੋਂ ਕਈਆਂ ਨੇ ਤੇ ਮੌਤ ਨੂੰ ਗੱਲ ਲਾ ਲਿਆ ਹੋਣਾ ਪਰ ਪਤਾ ਨਹੀਂ ਹੋਰ ਕਿੰਨੀਆਂ ਬਦਨਸੀਬ ਭੈਣਾਂ ਹੋਣੀਆਂ ਜਿਹਨਾ ਨੇ ਇਹ ਸਭ ਆਪਣੇ ਪਿੰਡੇ ਤੇ ਜਰਿਆ ਹੋਣਾ?  ਰੱਬ ਜਾਣੇ ਓਹਨਾ ਦਾ ਕੀ ਬਣਿਆ ਹੋਣਾ, ਕਈਆਂ ਨੂੰ ਤੇ ਇਹਨਾ ਰਾਕਸ਼ਸਾਂ ਨੇ ਆਪ ਹੀ ਵੱਡ ਦਿੱਤਾ ਹੋਣਾ?  ਵਾਹਿਗੁਰੂ ਹੀ ਜਾਣੇ!

ਪੇਸ਼ ਹੈ ਓਸ ਵੀਰ ਅਤੇ ਬਹਾਦਰ ਸਿਖ ਭੈਣ  ਦਾ ਆਪੂੰ ਲਿਖੀਆ ਸੱਚ ਜੋ ਨੰਗੀਆਂ ਕਰਦੀ ਹੈ ਇਸ ਭਾਰਤੀ ਹਕੂਮਤ ਨੂੰ – ਮਾਈ ਹਰਿੰਦਰ ਕੌਰ ਹਾਲਾਂ ਸੁਖ ਨਾਲ ਜਿਓੰਦੀ ਹੈ ਅਤੇ ਕਨਾਡਾ ਰਹਿੰਦੀ ਹੈ!   

 mai-harinder-kaur

                                ਮਾਈ ਹਰਿੰਦਰ ਕੌਰ

 ਦੁਰਜੋਧਨ ਦੀ ਸਭਾ ਵਿਚ ਉਸ ਦੇ ਭਰਾ ਦੁ:ਸ਼ਾਸਨ ਵੱਲੋਂ ਦ੍ਰੌਪਦੀ ਨੂੰ ਉਸਦੇ ਵਾਲਾਂ ਤੋਂ ਖਿਚ ਕੇ ਲਿਆਂਦਾ ਜਾਣਾ ਅਤੇ ਫਿਰ ਅਧ ਨੰਗੀਆਂ ਕੀਤੇ ਜਾਣਾ – ਹਿੰਦੂ ਸਮਾਜ ਤੇ ਅੱਜ ਵੀ ਕਲੰਕ ਹੈ, ਇਸ ਘਟਨਾ ਨੇ ਮਹਾਭਾਰਤ ਦੀ ਭਰਾ ਮਾਰੂ ਜੰਗ ਕਰਵਾ ਦਿੱਤੀ ਸੀ! ਇਹ ਇਕ ਕੌੜਾ ਸਚ ਹੈ ਤੇ ਫਿਰ ਸਾਡੀ ਸਿਖ ਭੈਣਾਂ ਨਾਲ  ਜੋ ਅਣ-ਮਨੁਖੀ ਜ਼ੁਲਮ ਭਾਰਤ ਸਰਕਾਰ ਅਤੇ ਇਸਦੇ ਅਧ ਸੈਨਿਕ ਸੁਰਖਿਆ ਦਸਤਿਆਂ , ਭਾਰਤੀ ਫੌਜ਼ ਅਤੇ ਪੁਲਿਸ ਵੱਲੋਂ ਢਾਹੇ ਗਏ –ਉਸਦੀ ਸਿਰਫ ਇਕ ਮਿਸਾਲ ਹੀ ਸਾਡੇ ਕੋਲ ਜਿਓੰਦੀ  ਜਾਗਦੀ ਪੀੜਤ ਭੈਣ ਦਾ ਆਪੂੰ ਲਿਖਿਆ ਸੱਚ ਜੋ ਉਸਦਾ ਖੁਦ ਦਾ ਨੇਟ ਤੇ ਪਾਇਆ  ਗਿਆ ਬਿਆਨ ਹੈ, ਮੈਂ ਉਸ ਨੂੰ ਆਪ ਸਭਨਾਂ ਦੀ ਜਾਣਕਾਰੀ ਵਾਸਤੇ ਇਥੇ ਪੰਜਾਬੀ ਜੁਬਾਨ ਵਿਚ ਲਿਖ ਰਿਹਾ ਹਾਂ!

ਇਹੋ ਜਿਹੇ ਅਨ-ਮ੍ਣੁਖੀ ਤਸੱਦਦ ਹੋਰ ਮੇਰੀਆਂ ਕਿੰਨੀਆਂ ਭੈਣਾਂ ਨੇ ਆਪਣੇ  ਪਿੰਡੇ  ਤੇ ਜਰੇ ਹੋਣੇ – ਘਿਰਣਾ ਆਓਂਦੀ ਹੈ ਇਸ ਭਾਰਤ ਭੂਮੀ ਤੋਂ ਜਿਥੇ  ਇਹੋ  ਜਿਹੇ ਪਾਪੀ ਲੋਕ ਵਸਦੇ ਹੋਣ ਅਤੇ ਵਰਦੀਆਂ ਪਾ ਕੇ ਮਜਲੂਮ ਔਰਤਾਂ ਤੇ ਜੁਲਮ ਢਾਹੁੰਦੇ ਹੋਣ? ਕਿਵੇਂ ਅਸੀਂ ਇਸ ਦੇਸ਼ ਨੂੰ ਆਪਣਾ ਮੰਨ ਲਈਏ ? ਕਿਓਂ ਨਾ ਆਪਣਾ ਅੱਡ ਮੁਲਕ ਮੰਗੀਏ ਜਿਥੇ ਸਾਡੀ ਮਾਂ ਭੈਣਾਂ ਦੀ ਇਜ਼ਤ ਤੇ ਸੁਰਖਿਅਤ ਹੋਵੇ? ਕੀ ਇਹ ਸਭ ਵੇਖ ਕੇ ਫਿਰ ਵੀ ਸਾਡਾ ਆਪਣੇ ਆਪ ਲਈ ਇਕ ਅੱਡ ਮੁਲਕ ਮੰਗਣਾ ਗੁਨਾਹ ਹੈ? ਜੇਕਰ ਹਾਂ ਤੇ ਅਸੀਂ ਸੌ ਵਾਰੀ ਵੀ ਇਹ ਜੁਰਮ ਕਰਾਂਗੇ –ਦੇ ਦਵੋ ਸਾਨੂ ਇਸ ਜੁਰਮ ਵਿਚ ਫਾਂਸੀ? ਕਿਓਂ ਨਹੀਂ ਓਸ ਨਰ ਪਿਸ਼ਾਚ ਕੇ ਪੀ ਐਸ ਗਿੱਲ ਨੂੰ ਵੀ ਉਸਦੇ ਮਾਨਵਤਾ ਦੇ ਖਿਲਾਫ਼ ਕੀਤੇ ਗਏ ਗੁਨਾਹਾਂ ਲਈ ਸਜ਼ਾ ਦਿੰਦੇ? ਕੀ ਸਾਨੂ ਘਮੰਡ ਨਾਲ ਆਪਣੇ ਆਪ ਨੂੰ ਭਾਰਤੀ ਕਹਿਣਾ ਚਾਹੀਦਾ —ਤਾਂ ਮੇਰਾ ਜੁਆਬ ਹੋਵੇਗਾ “ਕਦੀ ਨਹੀਂ?”  

ਇੰਦਰਾ ਗਾਂਧੀ ਦਾ ਜੁਰਮ:

ਅਖੀਰਲੀ ਵਾਰ ਜਦੋਂ ਮੈਂ ਅਮ੍ਰਿਤਸਰ ਵਿਚ ਸੀ – ਜੂਨ 1984, ਵੱਲੋਂ : ਮਾਈ ਹਰਿੰਦਰ ਕੌਰ  

ਜੂਨ १९८४

ਮੈਂ ਆਪਣੇ ਘਰ ਵਾਲੇ ਮਣੀ ਅਤੇ ਤੇਰਾਂ ਸਾਲ ਦੇ ਪੁੱਤਰ ਸੰਦੀਪ ਦੇ ਨਾਲ ਅਮ੍ਰਿਤਸਰ ਵਿਚ ਸੀ ! ਅਸੀਂ ਦੁਪਹਿਰ ਵੇਲੇ ਕਰੀਬਨ  ਸ਼ਹਿਰ ਵਿਚ ਹੀ ਸੀ ਅਤੇ ਸਾਡਾ ਆਪਣੇ ਰਿਸ਼ਤੇਦਾਰਾਂ ਦੇ ਘਰ ਆਓਣਾ ਜਾਣਾ ਲਗਿਆ ਹੋਇਆ ਸੀ ਜਿਹਨਾ ਵਿਚੋਂ ਜਿਆਦਾਤਰ ਓਹਨਾ ਇਲਾਕਿਆਂ ਵਿਚ ਹੀ ਰਹਿੰਦੇ ਸਨ!

ਤਰੀਖ ਜਿਹੜੀ ਤੁਹਾਡੇ ਵਿਚੋਂ ਜਿਆਦਾਤਰ ਨੂੰ ਚੇਤੇ ਵੀ ਨਹੀਂ ਹੋਣੀ – ਅਪ੍ਰੇਸ਼ਨ ਬਲੂ ਸਟਾਰ ਦੇ ਸ਼ੁਰੂ ਹੋਣ ਦੀ ਸੀ, ਜਿਵੇਂ ਕੀ ਇਹ ਨਾਮ ਭਾਰਤ ਸਰਕਾਰ ਨੇ ਦਿੱਤਾ ਸੀ ਜਦੋਂ ਭਾਰਤੀ ਫੌਜ਼ ਨੇ ਸ੍ਰੀ ਹਰਮੰਦਰ ਸਾਹਿਬ ਜੀ ਤੇ ਹਮਲਾ ਕੀਤਾ ਸੀ, ਇਸ ਦਾਹਵੇ ਦੇ ਨਾਲ ਕੀ ਓਹ ਅੱਤਵਾਦੀਆਂ ਦੀ ਤਲਾਸ਼ ਕਰ ਰਹੇ ਨੇ!

ਫੌਜ਼ ਨੂੰ ਪਤਾ ਸੀ ਕਿ ਹਜ਼ਾਰਾਂ ਸਿਖ ਸ਼ਰਧਾਲੂ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾਓਣ ਲਈ ਇਕਠੀਆਂ ਹੋਇਆ ਨੇ, ਸੰਗਤਾਂ ਹਮ ਹੁਮਾ ਕੇ ਪੁਜੀਆਂ ਸਨ! ਫਿਰ ਵੀ ਫੌਜ਼ ਨੇ ਦਰਬਾਰ ਸਾਹਿਬ ਜੀ ਦੇ ਸਾਰੇ ਹੀ ਛੇਤਰ ਵਿਚ ਅੰਨੇ ਵਾਹ ਗੋਲੀਆਂ ਚਲਾਈਆਂ, ਵਾਹਿਗੁਰੂ ਜਾਨੇ, ਕਿਨੇ ਮਾਰੇ ਗਏ ਹੋਣੇ! ਜਦੋਂ ਫੌਜ਼ ਦੀ ਇਹ ਕਾਰਵਾਈ ਚੱਲੀ, ਓਸ ਵੇਲੇ ਚੰਗੀ ਕਿਸਮਤ ਸਦਕੇ ਅਸੀਂ ਆਪਣੇ ਇਕ ਰਿਸ਼ਤੇਦਾਰ ਦੇ ਘਰ ਸੀ , ਇਸ ਕਰਕੇ ਅਸੀਂ ਸੁਰਖਿਅਤ ਸੀ!

ਫਿਰ ਵੀ ਅਸੀਂ ਇੰਨੇ ਕਿਸਮਤ ਵਾਲੇ ਵੀ ਨਹੀਂ ਸੀ ਪਰ ਚੰਗੀ ਕਿਸਮਤ ਸੀ ਸਾਡੀ ਜੋ ਸਾਡੇ ਤਿਨਾਂ ਦੇ ਪਾਸ ਪੋਰਟ ਸਾਡੇ ਕੋਲ ਸੀ!

ਮੈਨੂ ਇਹ ਤੇ ਚੇਤੇ ਨਹੀਂ ਕੀ ਸਾਨੂੰ ਕਿਥੇ ਲਿਜਾਇਆ ਗਿਆ ਸੀ, ਸ਼ਾਇਦ ਕੋਈ ਪੁਲਿਸ ਸਟੇਸ਼ਨ ਹੋਵੇਗਾ ! ਓਹਨਾ ਸਾਨੂ ਔਰਤਾਂ ਨੂੰ ਮਰਦਾਂ ਤੋਂ ਅੱਡ ਕਰ ਦਿੱਤਾ ! ਮੈਨੂ ਡਰ ਸੀ ਕੀ ਮੈਂ ਸ਼ਾਇਦ ਆਖਰੀ ਵਾਰ ਆਪਣੇ ਘਰ ਵਾਲੇ ਨੂੰ, ਪੁੱਤਰ ਅਤੇ ਹੋਰਨਾਂ ਨੂੰ ਵੇਖ ਰਹੀ ਹਾਂ!

ਫਿਰ ਓਹਨਾ ਸਾਨੂੰ ਜਨਾਨੀਆਂ ਨੂੰ ਵਖ ਵਖ ਕਮਰਿਆਂ ਵਿਚ ਬੰਦ ਕਰ ਦਿੱਤਾ ! ਮੈਂ ਇੰਤਜ਼ਾਰ ਕਰਦੀ ਰਹੀ! ਜਿੰਦਗੀ ਵਿਚ ਪਹਿਲੀ ਵਾਰੀ ਮੈਨੂ ਡਰ ਲਗਿਆ ! ਕੁਝ ਚਿਰਾਂ ਮਗਰੋਂ ਇਕ ਨੌਜੁਆਨ ਪੁਲਿਸ ਅਫਸਰ ਅੰਦਰ ਕਮਰੇ ਵਿਚ ਆਇਆ! ਹਾਲਾਂਕਿ ਮੇਰੇ ਹਥ ਲੱਕ ਪਿਛੇ ਬਝੇ ਹੋਏ ਸੀ ਫਿਰ ਵੀ ਕਿਸੇ ਤਰਾਂ ਮੈਂ ਆਪਣਾ ਕਨੇਡੀਅਨ (Canadian) ਪਾਸ ਪੋਰਟ ਬਾਹਰ ਕਡਿਆ !

ਉਸ ਤੇ ਇਸਦਾ ਕੋਈ ਅਸਰ ਨਹੀਂ ਪਿਆ !

‘ਕੀ ਤੁਸੀਂ ਸਿਖ ਹੋ?‘ ਆਪਣੀ ਸ਼ਕਲ ਤੇ ਬਿਨਾ ਕੋਈ ਭਾਵ ਲਿਆਓਂਦੀਆ ਪੁਛਿਆ !

‘ਹਾਂ!’ ਮੈਂ ਬੜੀ ਤਸੱਲੀ ਨਾਲ ਜੁਆਬ ਦਿੱਤਾ!

‘ਗਲਤ ਜੁਆਬ!’ ਇਹ ਕਹਿ ਕੇ ਉਸਨੇ ਮੇਰੇ ਮੁੰਹ ਤੇ ਇਕ ਚਪੇੜ ਮਾਰ ਦਿੱਤੀ!

‘ਕੀ ਤੁਸੀਂ ਸਿਖ ਹੋ?’ ਆਪਣੀ ਸ਼ਕਲ ਤੇ ਬਿਨਾ ਕੋਈ ਭਾਵ ਲਿਆਓਂਦੀਆ ਪੁਛਿਆ !

‘ਹਾਂ!’ ਮੈਂ ਫਿਰ ਤਸੱਲੀ ਨਾਲ ਆਪਣਾ ਜੁਆਬ ਦੁਹਰਾ ਦਿੱਤਾ!

ਗਲਤ ਜੁਆਬ! ਇਹ ਕਹਿ ਕੇ ਉਸਨੇ ਮੇਰੇ ਮੁੰਹ ਤੇ ਇਕ ਚਪੇੜ ਮਾਰ ਦਿੱਤੀ!

‘ਕੀ ਤੁਸੀਂ ਸਿਖ ਹੋ?’ ਆਪਣੀ ਸ਼ਕਲ ਤੇ ਬਿਨਾ ਕੋਈ ਭਾਵ ਲਿਆਓਂਦੀਆ ਫੇਰ ਪੁਛਿਆ !

‘ਹਾਂ!’ ਮੈਂ ਫੇਰ ਤਸੱਲੀ ਨਾਲ ਆਪਣਾ ਜੁਆਬ ਦੁਹਰਾ ਦਿੱਤਾ!

‘ਗਲਤ ਜੁਆਬ ਅਤੇ ਤੂੰ ਮੂਰਖ ਵੀ ਹੈਂ!’ ਉਸਨੇ ਆਪਣੇ ਹਥ ਦੀ ਮੁਠੀ ਜੋਰ ਨਾਲ ਘੁੱਟ ਕੇ ਬੰਦ ਕੀਤੀ ਅਤੇ ਮੇਰੇ ਮੁੰਹ ਤੇ ਇਕ ਮੁੱਕਾ ਮਾਰਿਆ!

‘ਕੀ ਤੁਸੀਂ ਸਿਖ ਹੋ?’ ਮੁੰਹ ਤੇ ਹੌਲੀ ਜਿਹੇ ਹਸਦਿਆਂ ਨੇ ਫੇਰ ਪੁਛਿਆ!

‘ਹਾਂ! ਮੈਂ ਖਾਲਸਾ ਹਾਂ!’ ਮੇਰੇ ਮੁੰਹ ਵਿਚੋਂ ਖੂਨ ਵੱਗ ਕੇ ਬਾਹਰ ਆ ਰਿਹਾ ਸੀ! ਮੈਂ ਸੋਚਦੀ ਹਾਂ ਕਿ ਮੈਨੂ ਕਹਿਣਾ ਚਾਹੀਦਾ ਸੀ ਕਿ ਮੈਂ ਡਰੀ ਹੋਈ ਨਹੀਂ ਸੀ ਪਰ ਇਹ ਕਹਿਣਾ ਝੂਠ ਹੋਵੇਗਾ! ਇਕ ਵੱਡਾ ਝੂਠ! ਮੈਂ ਓਦੋਂ ਤੋਂ ਅੱਜ ਤੱਕ ਜਿੰਦਗੀ ਵਿਚ ਕਦੀ ਵੀ ਇੰਨਾ ਨਾ ਡਰੀ ਸੀ ! ਫੇਰ ਵੀ ਮੈਂ ਆਪਣੀ ਅਵਾਜ਼ ਨੂ ਕਾਬੂ ਕੀਤਾ!

ਓਹ ਮੇਰੇ ਉਪਰ ਝੁਕਿਆ ਅਤੇ ਮੇਰੀ ਕਮੀਜ਼ ਨੂੰ ਫਾੜ ਕੇ ਸੁੱਟ ਦਿੱਤਾ! ਫੇਰ ਓੰਨੇ ਮੇਰੀ ਕਿਰਪਾਨ ਨੂੰ ਵੀ ਖਿਚ ਕੇ ਬਾਹਰ ਕੱਡ ਲਿਆ! “ਛੋਟੀ ਸੰਤ ਸਿਪਾਹੀ ਕੋਲ ਛੋਟਾ ਚਾਕੂ” ਓਹ ਮਿਹਣਾ ਮਾਰਦੀਆਂ ਬੋਲਿਆ ! ਫੇਰ ਕਿਰਪਾਨ ਦਾ ਬਲੇਡ (ਤਿਖਾ ਪਾਸਾ) ਮੇਰੇ ਗੱਲ ਤੇ ਰਖ ਦਿੱਤਾ! ਮੈਂ ਬਿਨਾ ਕਿਸੇ ਡਰ ਤੋਂ ਜੋਰ ਦੀ ਖਿੜ-ਖਿੜਾ ਕੇ ਹੱਸ ਪਈ! ਇਕ ਬਿਨਾ ਸੋਚੇ ਸਮਝੇ ਹੀ ਇਹ ਹੋਇਆ!

 ਦੂਸਰੇ ਹੋਰਨਾ ਸਿਖਾਂ ਦੀ ਤਰਾਂ ਮੈਂ ਖੂੰਡੀ (ਬਿਨਾ ਧਰ ਵਾਲੀ) ਕਿਰਪਾਨ ਨਹੀਂ ਪਾਓਂਦੀ! ਮੈਂ ਜਾਣਦੀ ਹਾਂ! ਮੈਂ ਜਾਣਦੀ ਹਾਂ ! ਕਿਰਪਾਨ ਇਕ ਧਾਰਮਕ ਚਿਨ੍ਹ (ਨਿਸ਼ਾਨ) ਹੈ, ਕੋਈ ਸ਼ਸਤਰ ਨਹੀਂ! ਮੈਂ ਮੁਆਫੀ ਚਾਹਾਂਗੀ ਜੇਕਰ ਕਿਸੇ ਨੂੰ ਮੇਰੀ ਕਿਸੇ ਵੀ ਗੱਲ ਨਾਲ ਕੋਈ ਦੁਖ ਪੁਜਿਆ ਹੋਵੇ! ਮੈਂ ਜਾਣਦੀ ਹਾਂ ਕਿ ਇਸ ਨਾਲ ਕਿਸੇ ਨਾ ਕਿਸੇ ਨੂੰ ਦੁਖ ਜਰੂਰ ਪੁਜਿਆ ਹੋਵੇਗਾ ਪਰ ਮੇਰੇ ਦੁਨਿਆਵੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੇਕਰ ਕਦੀ ਵੀ ਸਾਨੂੰ ਬਿਨਾ ਹਥਿਆਰ ਦੇ ਰਹਿਣ ਲਈ ਕਿਹਾ ਹੋਵੇ? ਇਸ ਕਰਕੇ ਮੈਂ ਜਿਆਦਾਤਰ ਰੇਜਰ ਦੀ ਤੇਜ਼ ਧਾਰ ਵਾਲਾ ਫਰਾਂਸ ਦਾ ਬਣਿਆ ਹੋਇਆ ਖੰਜਰ ਹੀ ਪਾਓਂਦੀ ਹਾਂ ਜੋ ਕਿ ਮੈਨੂ ਮੇਰੇ ਘਰ ਦੀ ਇਕ ਬੁਢੜੀ ਤੀਵੀਂ ਵੱਲੋਂ ਮੈਨੂ ਮਿਲਿਆ ਸੀ! ਮੇਰਾ ਮੰਨਣਾ ਹੈ ਕਿ ਇਸਨੂੰ ਸਹੀ ਅਰਥਾਂ ਵਿਚ ਕਿਰਪਾਨ ਕਹਿਣਾ ਸਹੀ ਨਹੀਂ ਹੋਵੇਗਾ ਪਰ ਫੇਰ ਵੀ ਇਸੇ ਨੂੰ ਹੀ ਪਾਓਂਦੀ ਹੁੰਦੀ ਸੀ! ਮੈਨੂ ਪੂਰੀ ਤਰਾਂ ਚੇਤੇ ਨਹੀਂ ਕਿ ਕਿਓਂ ਓਸ ਦਿਨ ਮੈਂ ਇਸਨੂੰ ਨਹੀਂ ਸੀ ਪਾਇਆ ਹੋਇਆ ! ਜੇਕਰ ਪਾਇਆ ਹੋਇਆ ਹੁੰਦਾ ਤੇ ਓਸ ਦਿਨ ਮੇਰੀ ਮੌਤ ਜਕੀਨੀ ਸੀ! ਇਸ ਕਰਕੇ ਮੈਂ ਜੋਰ ਦੀ ਖਿੜ ਖਿੜਾ ਕੇ ਹੱਸੀ ਸੀ!

ਇਹ ਉਸਨੂੰ ਗੁੱਸਾ ਦਵਾਓਣ ਲਈ ਕਾਫੀ ਸੀ, ਉਸਨੇ ਫੇਰ ਮੇਰੀ ਪੈੰਟ ਵੀ ਉਤਰ ਦਿੱਤੀ! ਇੱਸੇ ਵੇਲੇ ਇਕ ਹੋਰ ਪੁਲਸ ਵਾਲਾ ਅੰਦਰ ਆਇਆ ! ਪਹਿਲਾਂ ਵਾਲੇ ਨੇ ਮੈਨੂ ਮੇਰੇ ਕੇਸ਼ਾਂ ਤੋਂ ਫੜ ਕੇ ਖਿਚਿਆ! ਤੁਸੀਂ ਅਸਭ੍ਯ (Uncivilized) ਖਾਲਸੇ ਇਹਨਾ ਦੀ ਬਹੁਤ ਪੂਜਾ ਕਰਦੇ ਹੋ? ਕਰਦੇ ਹੋ ਜਾਂ ਨਹੀਂ? ਕੀ ਇਹ ਸੱਚ ਹੈ ਕੀ ਤੁਸੀਂ ਇਹਨਾ ਕੇਸਾਂ ਨੂੰ ਕਟਵਾ ਓਣ ਤੋਂ ਪਹਿਲਾਂ ਮਰਨਾ ਪਸੰਦ ਕਰੋਂਗੇ?

ਮੈਂ ਇਕ਼ਬਾਲ ਕੀਤਾ ‘ਹਾਂ!’

‘ਬੇਵਕੂਫ਼’

ਦੂਜੇ ਪੁਲਸ ਵਾਲੇ ਨੇ ਉਸਨੂੰ ਇਕ ਜੋੜੀ ਕੈਂਚੀ ਦੀ ਲਿਆ ਕੇ ਦਿੱਤੀ! ਤਾਂ ਓੰਨੇ ਮੇਰੇ ਕੇਸਾਂ ਵੱਲ ਇਸ਼ਾਰਾ ਕੀਤਾ ! ‘ਮੈਂ ਇਸ ਦਾ ਇਸਤੇਮਾਲ ਕਰਣ ਜਾ ਰਿਹਾ ਹਾਂ ! ਮਰਜੀ ਤੇਰੀ  ਹੈ: ਇਥੇ! “ਮੇਰੇ ਕੇਸਾਂ ਵੱਲ ਇਸ਼ਾਰਾ ਕੀਤਾ”, ‘ ਜਾਂ ਇਥੇ?’ਅਤੇ ਫੇਰ ਓੰਨੇ ਮੇਰੇ ਕਛਹਿਰੇ ਦਾ ਉਪਰਲਾ ਹਿੱਸਾ ਕੱਟ ਦਿੱਤਾ ਜਿਸ ਕਰਕੇ ਓਹ ਹੇਠਾਂ ਡਿੱਗ ਪਿਆ !” ਮੇਰੀ ਬੱਚੇਦਾਨੀ ਦੇ ਮੁੰਹ (ਯੋਨੀ-Vagina) ਵੱਲ ਇਸ਼ਾਰਾ ਕਰਦੇ ਨੇ ਕਿਹਾ!

ਓਹ ਹਸਦਾ ਰਿਹਾ! ਹਸਦਾ ਹੀ ਰਿਹਾ!

ਇਸ ਤੇ ਮੈਂ ਵੀ ਆਪਣੀ ਘਬਰਾਹਟ ਦੇ ਬਾਵਜੂਦ ਹੱਸ ਪਈ!

ਡਰ ਕਰਕੇ ਮੇਰਾ ਪੀਂਦਾ ਸੁੰਨ ਪੈ ਗਿਆ ਸੀ! ਮੈਂ ਕੁਝ ਨਹੀਂ ਬੋਲੀ ਪਰ ਮੇਰੇ ਅੰਦਰੋਂ ਮੇਰਾ ਰੋਮ ਰੋਮ ਵਾਜਾਂ ਮਾਰ ਰਿਹਾ ਸੀ!

ਗੋਬਿੰਦ!

ਨ ‘ਗੁਰੂ’ ਨ ‘ਸਿੰਘ’ ਅਤੇ ਨ ਹੀ ‘ਜੀ’

ਸਿਰਫ ‘ਗੋਬਿੰਦ’

ਓਸੇ ਵੇਲੇ ਇਸਦਾ ਰਿਜ਼ਲਟ ਵਿਖਾਈ ਦਿੱਤਾ! ਮੇਰਾ ਡਰ ਪਤਾ ਨਹੀਂ ਕਿਥੇ ਗੈਬ ਹੋ ਚੁਕਿਆ ਸੀ! ਮੈਨੂ ਕੋਈ ਪੀੜ ਵੀ ਨਹੀਂ ਸੀ ਹੋ ਰਹੀ! ਮੈਂ ਨਹੀਂ ਜਾਣਦੀ ! ਮੈਂ ਕਿਵੇਂ ਜਾਣ ਸਕਦੀ ਸੀ ਕਿ ਕਿਓਂ ਉਸਦੀ ਹਿੰਮਤ ਨਹੀਂ ਪਈ ਮੇਰੇ ਕੇਸ ਕਤਲ ਕਰਣ ਦੀ? ਮੈਂ ਇਸ ਸਭ ਤੋਂ ਰੱਤੀ ਕੁ ਵੀ ਪਰੇਸ਼ਾਨ ਨਹੀਂ ਸੀ ਕਿ ਓਹ ਮੇਰੇ ਨਾਲ ਕੀ ਕਰਣਗੇ ! ਮੈਨੂ ਮੇਰੇ ਦਸਮੇਸ਼ ਪਿਤਾ ਜੀ ਦੇ ਬੋਲ ਸੁਣਾਈ ਦਿੱਤੇ, “ਮੇਰੀ ਮਰਜ਼ੀ ਤੋਂ ਬਗੈਰ ਮੈਨੂ ਕੋਈ ਨੀਵਾਂ ਨਹੀਂ ਵਿਖਾ ਸਕਦਾ!”

ਮੈਂ ਹੱਸੀ ਤੇ ਕਿਹਾ, ‘ਮੈਂ ਖਾਲਸਾ ਹਾਂ’ ਮੈਂ ਫੇਰ ਕਮਰੇ ਵਿਚ ਲੱਗੇ ਸ਼ੀਸ਼ੇ ਵੱਲ ਵੇਖਿਆ!

ਮੈਂ ਪੂਰੀ ਤਰਾਂ ਬੇਵਕੂਫ਼ ਨਹੀਂ ਹਾਂ! ਮੈਨ ਜਾਣਦੀ ਸੀ ਕਿ ਪੁਲਸ ਦੇ ਇਹਨਾ ਪੜਤਾਲ ਕੇਂਦਰਾਂ (Interrogation centers) ਵਿਚ ਇਕ ਤਰਫਾ ਪਾਰ ਵਿਖਾਈ ਦੇਣ ਵਾਲੇ ਸ਼ੀਸ਼ੇ ਲੱਗੇ ਹੁੰਦੇ ਨੇ! ਅਤੇ ਮੈਂ ਪੂਰੀ ਤਰਾਂ ਬੇਫਿਕਰ ਸੀ ਕਿ ਪੁਲਸ ਵਾਲੇ ਮੇਰੇ ਘਰ ਵਾਲੇ ਅਤੇ ਮੇਰੇ ਮੁੰਡੇ ਨੂੰ ਇਹਨਾ ਰਾਕਸ਼ਸਾਂ, ਹਰਾਮਜਾਦੇ ਦੋਗਲੀਆਂ ਵੱਲੋਂ ਮੇਰੇ ਨਾਲ ਕੀਤਾ ਜਾਂਦਾ ਇਹ ਨੀਚ ਕੰਮ ਜਰੂਰ ਵਿਖਾ ਰਹੇ ਹੋਣੇ! ਮੈਂ ਆਪਣੇ ਨਾ ਵਿਖਾਈ ਦਿੰਦੇ ਘਰ ਵਾਲੇ ਨੂੰ (ਸ਼ੀਸ਼ੇ ਦੇ ਪਾਰ), ਓਸ ਪਾਸੇ ਮੁੰਹ ਕਰਕੇ ਮੁਸਕਰਾ ਕੇ ਆਪਣਾ ਸਿਰ ਹਲਾਇਆ !

ਓੰਨੇ ਮੇਰੇ ਢਿਡ ਤੇ ਜੋਰ ਨਾਲ ਸੱਟ ਮਾਰੀ ਪਰ ਮੈਨੂ ਕੁਝ ਨਹੀਂ ਹੋਇਆ ! ਓੰਨੇ ਇੰਜ ਦੀਆਂ ਸੱਟਾਂ ਹੋਰ ਕਈ ਵਾਰੀ ਮੈਨੂ ਮਾਰੀਆਂ , ਮਾਰਦਾ ਰਿਹਾ ਜਦ ਤਕ ਕਿ ਆਖਰੀ ਵਾਰੀ ਓੰਨੇ ਮੇਰੇ ਪੈਰਾਂ ਤੇ ਕੱਸ ਕੇ ਮਾਰਿਆ ਜਿਸ ਨਾਲ ਮੈਂ ਹੇਠਾਂ ਡਿੱਗ ਪਈ !ਮੈਂ ਆਪਣੇ ਆਪ ਨੂੰ ਕਦੀ ਇੰਨਾ ਸ਼ਾਂਤ ਅਤੇ ਪੂਰਨ ਨਹੀਂ ਸੀ ਮਸੂਸ ਕੀਤਾ, ਇਸ ਸਭ ਨੂ ਲਫਜਾਂ ਵਿਚ ਦੱਸਣਾ ਬਾਹਲਾ ਔਖਾ ਹੈ ਪਰ ਸੱਚ ਇਹੋ ਹੈ!

ਹੁਣ ਓਹ ਮੇਰੇ ਉਪਰ ਖੜਾ ਹੋ ਗਿਆ ਅਤੇ ਮੇਰੇ ਵੱਲ ਘੂਰ ਕੇ ਵੇਖਣ ਲੱਗਾ, ਮੈਂ ਪੂਰੀ ਤਰਾਂ ਨਗਨ ਸੀ ਅਤੇ ਫਰਸ਼ ਤੇ ਡਿੱਗੀ ਪਈ ਸੀ! ਉੰਨੇ ਵਾਰ ਵਾਰ ਮੇਰੇ ਸਿਰ ਤੇ ਜੋਰ ਜੋਰ ਨਾਲ ਮਾਰਿਆ! ਫੇਰ ਓੰਨੇ ਮੇਰੇ ਕੇਸਾਂ ਨੂੰ ਫੜ ਕੇ ਖਿਚਿਆ ਅਤੇ ਆਪਣੇ ਸਾਥੀ ਦੀ ਮਦਦ ਨਾਲ ਮੈਨੂ ਇਕ ਕੁਰਸੀ ਤੇ ਬਿਠਾ ਦਿੱਤਾ! ਫੇਰ ਓੰਨੇ ਮਿਰਚਾਂ ਵਾਲੀ ਪੋਟਲੀ ਖੋਲੀ ਅਤੇ ਮੇਰੇ ਸਾਰੇ ਮੁੰਹ ਤੇ ਮਲੀਆਂ, ਮੇਰੀ ਨੱਕ ਵਿਚ ਵੀ ਪਾਈਆਂ ਅਤੇ ਮੇਰੀਆਂ ਅਖਾਂ ਵਿਚ ਵੀ! ਮੈਂ ਕੋਈ ਹਰਕਤ ਨਹੀਂ ਕੀਤੀ!

ਹੁਣ ਓੰਨੇ ਮੇਰੀਆਂ ਲੱਤਾਂ ਨੂੰ ਚੌੜੀਆਂ ਕੀਤਾ ਅਤੇ ਮਿਰਚਾਂ ਦੇ ਪੋੱਡਰ ਨੂੰ ਮੇਰੀ ਯੋਨੀ ਅਤੇ ਉਸਦੇ ਚਾਰੇ ਪਾਸੇ ਮਲਿਆ! ਦੂਜੇ ਨੇ ਮੈਨੂ ਮੇਰੇ ਅਗ੍ਲੇਪੈਰਾਂ ਵੱਲ ਖਿਚਿਆ ਜਦਕਿ ਪਹਿਲੇ ਵਾਲੈ ਨੇ ਮੇਰੀ ਟੱਟੀ ਵਾਲੀ ਥਾਂ (ਬੁੰਡ) ਵਿਚ ਉਂਗਲ ਪਾ ਕੇ ਗੰਦ ਬਾਹਰ ਕਡਿਆ ਅਤੇ ਮੇਰੇ ਮੁੰਹ ਵਿਚ ਪਾ ਦਿੱਤਾ ! ਸਾਰੇ ਵੇਲੇ ਓਹ ਮੈਨੂ ਹਰ ਤਰਾਂ ਨੀਵਾਂ ਵਿਖਾਓਣ ਲਈ ਮਿਹਣੇ ਹੀ ਮਾਰਦਾ ਰਿਹਾ! ਪਰ ਇਹ ਸਭ ਕਰਕੇ ਵੀ ਮੇਰੀ ਹਿੰਮਤ ਨੇ ਜੁਆਬ ਨਹੀਂ ਸੀ ਦਿੱਤਾ! ਮੈਂ ਇਹ ਸਭ ਤੇ ਨਹੀਂ ਦੱਸ ਸਕਦੀ ਕੀ ਓੰਨੇ ਮੈਨੂ ਕੀ ਕੀ ਕਿਹਾ, ਖਾਸ ਕਰਕੇ ਓਹ ਸਭ ਜੋ ਠੇਠ ਪੰਜਾਬੀ ਜੁਬਾਨ ਵਿਚ ਕਿਹਾ ਸੀ ਜਿਸ ਨੂੰ ਮੈਂ ਥੋੜਾ ਬਹੁਤਾ ਹੀ ਸਮਝਦੀ ਸੀ ਅਤੇ ਫੇਰ ਇਹ ਸਭ ਦੱਸਣ ਨਾਲ ਵੀ ਕੀ ਹਾਸਲ ਹੋਵੇਗਾ ਸਿਰਫ ਕਿਸੇ ਨੂ ਇਹ ਸਿਖਾਓਣ ਦੇ ਕਿ ਕਿਸੇ ਦੂਜੇ ਨਾਲ ਮਾੜਾ ਸਲੂਕ ਕਿਵੇਂ ਕੀਤਾ ਜਾਂਦਾ?

ਜਦੋਂ ਓਹ ਮਿਰਚਾਂ ਲਾਓਣੀਆਂ ਬੰਦ ਕਰ ਹਟਿਆ ਤਾਂ ਓੰਨੇ ਕੈਂਚੀ ਫੜ ਲਈ ਜਿਹੜੀ ਕਾਫੀ ਤੇਜ਼ ਵਿਖਾਈ ਦਿੰਦੀ ਸੀ! ਮੇਰੀ ਸਾਰੀ ਛਾਤੀ ਤੇ ਓੰਨੇ ਛੋਟੇ ਛੋਟੇ ਚੀਰੇ ਲਾ ਕੇ ਜਖਮ ਕੀਤੇ! ਪਰ ਜਦੋਂ ਮੈਂ ਕੋਈ ਹਰਕਤ ਨਹੀਂ ਕੀਤੀ ਤਾਂ ਫੇਰ ਓੰਨੇ ਮੇਰੇ ਪੈਰਾਂ ਦੇ ਹੇਠ ਤਲਵਿਆਂ ਵਿਚ ਚੀਰੇ ਲਾਏ! ਹੁਣ ਓਹ ਪੂਰੀ ਤਰਾਂ ਟੁੱਟ ਚੁਕਿਆ ਸੀ! ਮੈਂ ਸੋਚਿਆ ਕਿ ਹੁਣ ਜਾਂ ਤੇ ਓਹ ਮੇਰਾ ਗਲ ਘੁੱਟ ਦਊਗਾ ਜਾਂ ਮੇਰੀਆਂ ਅਖਾਂ ਹੀ ਬਾਹਰ ਕੱਡ ਦਊਗਾ!

ਹੁਣ ਓੰਨੇ ਫੇਰ ਮੈਨੂ ਮੇਰੇ ਕੇਸਾਂ ਤੋਂ ਫੜਿਆ ਅਤੇ ਜਮੀਨ ਤੇ ਸੁੱਟ ਦਿੱਤਾ, ਫੇਰ ਮੇਰੀਆਂ ਲੱਤਾਂ ਨੂੰ ਦੁਬਾਰਾ ਚੌੜੀਆਂ ਕੀਤਾ ! ਹੁਣ ਓੰਨੇ ਮੇਰੀ ਯੋਨੀ ਤੇ ਆਪਣੀ ਕੈਂਚੀ ਲਾਈ! ਇਹ ਉਸਦੀ ਮੇਰੇ ਨਾਲ ਜੋਰੀ ਕਰਣ (Rape) ਦਾ ਇਸ਼ਾਰਾ ਸੀ! ਓਹ ਰੁਕਿਆ, ਓਸ ਵੇਲੇ ਨੂ ਬਚਾਓਣ ਲਈ 1 (ਇਹ ਇਕ ਤਰਾਂ ਦੀ ਧਮਕੀ ਸੀ)

ਠੀਕ ਓਸੇ ਵੇਲੇ ਦਰਵਾਜ਼ਾ ਖੁਲਿਆ ਅਤੇ ਕਿਸੇ ਨੇ ਜੋਰ ਦੀ ਆਖਿਆ ! ਠਹਿਰੋ ! ਸਾਨੂ ਹੁਕਮ ਹੈ ਕਿ ਕਨਾਡਾਈਆਂ ਨਾਲ ਨਾ ਉਲਝਿਆ ਜਾਵੇ!

ਓੰਨੇ ਮੇਰੇ ਵੱਲ ਪੂਰੀ ਘਿਰਣਾ ਨਾਲ ਤੱਕਿਆ! ਪਰ ਖੜ ਗਿਆ! ! ਦੂਜੇ ਪੁਲਸ ਵਾਲੇ ਨੇ ਮੇਰੀਆਂ ਬਾਹਵਾਂ ਖੋਲ ਦਿੱਤੀਆਂ!

ਮੈਂ ਖੜੀ ਹੋਈ, ਆਪਣਾ ਕਛਹਿਰਾ ਚੁੱਕਿਆ ਅਤੇ ਤੇੜੀ ਪਾਇਆ, ਫੇਰ ਆਪਣੀ ਪੈੰਟ ਪਾਈ! ਮੇਰੀ ਕਮੀਜ਼ ਬੁਰੀ ਤਰਾਂ ਫੱਟ ਚੁੱਕੀ ਸੀ! ਮੇਰੇ ਮੁੰਹ ਵਿਚ ਹੱਲਾਂ ਵੀ ਖੂਨ ਭਰਿਆ ਹੋਇਆ ਸੀ ਜੋ ਮੈਂ ਓਹਦੇ ਵੱਲ ਮੁੰਹ ਕਰਕੇ, ਓਹਦੇ ਪੈਰਾਂ ਲਾਗੇ ਥੁੱਕ ਦਿੱਤਾ! ਓਹ ਬੜੀ ਹੌਲੀ ਜਿਹੀ ਅਵਾਜ਼ ਵਿਚ ਬੋਲਿਆ ਜਿਹੜੀ ਸਿਰਫ ਮੈਂ ਹੀ ਸੁਨ ਸਕਦੀ ਸੀ, “ਜੇਕਰ ਫੇਰ ਮੈਂ ਤੈਨੂ ਦੁਬਾਰਾ ਵੇਖਿਆ, ਤੈਨੂ ਆਪਣੇ ਤੇ ਪਛਤਾਵਾ ਹੋਵੇਗਾ ਕੀ ਮੈਂ ਤੈਨੂ ਅੱਜ ਹੀ ਕਿਓਂ ਨਹੀਂ ਖਤਮ ਕਰ ਦਿੱਤਾ!”

ਤੇ ਫਿਰ ਮੈਨੂ ਆਪਣੇ ਅੰਦਰ ਕੀ ਮਸੂਸ ਹੋ ਰਿਹਾ ਸੀ ਜਦੋਂ ਓਹ ਮੈਨੂ ਤਸੀਹੇ (ਮੇਰੇ ਸ਼ਰੀਰ ਅਤੇ ਮਾਨਸਿਕ ਤੌਰ ਤੇ) ਦੇ ਰਿਹਾ ਸੀ! ਮੈਂ ਦਾਹਵੇ ਨਾਲ ਕਹਿ ਸਕਦੀ ਹਾਂ ਕਿ ਇਹ ਤਸੀਹੇ ਹੀ ਸੰਨ! ਮੈਂ ਵੇਖ ਸਕਦੀ ਸੀ, ਸੁਣ ਸਕਦੀ ਸੀ ਅਤੇ ਜੋ ਕੁਝ ਵੀ ਵਾਪਰ ਰਿਹਾ ਸੀ, ਉਸ ਨੂੰ ਮਸੂਸ ਕਰ ਸਕਦੀ ਸੀ! ਪਰ ਮੈਨੂ ਕੋਈ ਪੀੜ ਨਹੀਂ ਸੀ ਹੋ ਰਹੀ, ਨ ਸ਼ਰੀਰਕ ਅਤੇ ਨ ਹੀ ਮਾਨਸਿਕ, ਨ ਓਦੋਂ ਅਤੇ ਨ ਬਾਦ ਵਿਚ! ਸੱਚ ਤੇ ਇਹ ਹੈ ਕਿ ਮੈਨੂ ਮੂਲ ਮੰਤਰ ਬੋਲਣ ਦੀਆਂ ਬਹੁਤ ਸਾਰੀਆਂ ਅਵਾਜਾਂ ਸੁਣਾਈ ਦੇ  ਰਹੀਆਂ ਸੀ! ਵਾਰ ਵਾਰ ਸੁਣਾਈ ਦੇ ਰਹੀਆਂ ਸਨ! ਇਹ ਇਕ ਬਹੁਤ ਹੀ ਸੋਹਣਾ ਅਤੇ ਸੁਖਦ ਅਹਿਸਾਸ ਸੀ ਜਿਸਦਾ ਕੋਈ ਸਿਰਫ ਸੁਪਨਾ ਹੀ ਲੈ ਸਕਦਾ ਹੈ! ਇਸ ਸਭ ਨੇ ਮੇਰੀ ਆਤਮਾ (ਰੂਹ) ਨੂੰ ਕੀਤੇ ਦੂਰ ਪੁਚਾ ਦਿੱਤਾ ਸੀ ਜਿਥੇ ਪੀੜ ਮਸੂਸ ਨਹੀਂ ਹੁੰਦੀ!  ਇਹ ਸੁਖਦ ਅਹਿਸਾਸ ਮੈਨੂ ਆਪਣੀ ਇਸ ਜਿੰਦਗੀ ਵਿਚ ਦੂਜੀ ਵਾਰ ਹੋਇਆ ਸੀ! ਉਸ ਤੋਂ ਬਾਦ ਇਹ ਫੇਰ ਕਦੀ ਨਹੀਂ ਹੋਇਆ!

 ਮੈਨੂ ਆਪਣੇ ਆਪ ਵਿਚ ਦੋ ਜਿੰਦਗੀਆਂ ਇਕੋ ਸਾਥ ਜਿਓਣ ਦਾ ਅਹਿਸਾਸ ਹੋ ਰਿਹਾ ਸੀ! ਮੇਆਰੀ ਸਾਰੀਆਂ ਚੇਤਨ ਤਾਵਾਂ ਹੁਣ ਦੁਬਾਰਾ ਵਾਪਸ ਆਕੇ ਮੈਨੂ ਸਭ ਕੁਝ ਸਮਝਣ ਵਿਚ ਸਹਾਈ ਹੋ ਰਹੀਆਂ ਸਨ! ਮੇਰੀ ਸੁਣਨ ਦੀ ਤਾਕ਼ਤ ਵਧ ਗਈ ਸੀ ! ਆਲੇ ਦੁਆਲੇ ਦੇ ਰੰਗ ਹੋਰ ਸਾਫ਼ ਵਿਖਾਈ ਦੇਣ ਲੱਗ ਪਏ ਸੀ! ਮੈਂ ਹੁਣ ਪੂਰੀ ਤਰਾਂ ਆਪਣੇ ਹੋਸ਼ ਵਿਚ ਸੀ ! ਮੈਂ ਇਥੇ ਇਹ ਗੱਲ ਬਿਲਕੁਲ ਸਾਫ਼ ਕਰ ਦੇਣਾ ਚਾਹੁੰਦੀ ਹਾਂ ਕੀ ਮੈਂ ਕੋਈ ਬਹਾਦਰ, ਮਜਬੂਤ ਜਾਂ ਹੀਰੋ ਨਹੀਂ ਹਾਂ ਅਤੇ ਨਾ ਹੀ ਮੈਂ ਕੋਈ ਇੰਜ ਦੀ ਜਨਾਨੀ ਹਾਂ ਜਿਹੜੀ ਕਿਸੇ ਦੂਜੇ ਬੰਦੇ ਵੱਲੋਂ ਸ਼ਰੀਰ (ਪਿੰਡੇ) ਤੇ ਕੁਝ ਦੁਖ ਪੁਚਾਓਣ ਨਾਲ ਸ਼ਰੀਰਕ ਸੁਖ (sexual pleasure) ਮਸੂਸ ਕਰਦਿਆਂ ਨੇ! ਮੈਂ ਆਪਣੇ ਆਪ ਵਿਚ ਇਕ ਖੁਸ਼ਹਾਲ ਜਿੰਦਗੀ ਜਿਓਣ ਵਾਲੀਆਂ ਵਿਚੋਂ ਹਾਂ ਜਿਵੇਂ ਕਿ ਮੈਂ  ਸੁਪਨੇ ਲੈ ਸਕਦੀ ਹਾਂ! ਮੈਨੂ ਇਸ ਨਾਲ ਕੋਈ ਫ਼ਰਕ ਨਹੀਂ ਪਿਆ ਕੀ ਓਹ ਮੇਰੇ ਨਾਲ ਕੀ ਕਰ ਰਹੇ ਸੀ!

ਮੈਂ ਇਹ ਕਿਓਂ ਸੋਚਾਂ ਕਿਮੇਰੇ ਨਾਲ ਇੰਜ ਕਿਓਂ ਵਾਪਰਿਆ? ਕਿਓਂਕਿ ਮੈਂ ਓਸ ਭਰੋਸੇ ਨਾਲ ਬਝੀ ਹਾਂ ਜਿਹੜਾ ਮੇਰੇ ਪਿਤਾ ਦਸਮੇਸ਼ ਨੇ ਮੇਰੇ ਨਾਲ ਕੀਤਾ ਸੀ! ਇਸ ਸਭ ਵਿਚ ਮੈਂ ਕੁਝ ਨਹੀਂ ਹਾਂ! ਇਸ ਹਾਲਤ ਵਿਚ ਕੋਈ ਵੀ ਖਾਲਸਾ ਹੋਵੇ, ਉਸਨੂੰ ਹੱਕ ਹੈ ਸ਼ਾਇਦ ਆਪਣੀ ਡੀਓਟੀ ਪੂਰੀ ਕਰਨੀ, ਆਪਣੇ ਮਾਲਕ ਤੇ ਭਰੋਸਾ ਰਖਦਿਆਂ ਕਿ ਓਹ ਵੀ ਇੰਜ ਹੀ ਕਰੇ! ਕੋਈ ਖਾਸ ਨਹੀਂ, ਕੋਈ ਛੁਪਿਆ ਸੁਨੇਹਾ ਵੀ ਨਹੀਂ, ਕੋਈ ਮੂਰਖਤਾ ਭਰੇ ਸੰਸਕਾਰ (Rituals) ਵੀ ਨਹੀਂ, ਬਸ ਸਿਰਫ ਆਪਣਾ ਧਿਆਨ ਦਸਮੇਸ਼ ਪਿਤਾ ਦੇ ਚਰਨਾਂ ਵੱਲ!

 ਇਸ ਦੇ ਨਾਲ ਹੀ ਮੈਂ ਕੁਝ ਹੋਰ ਲਫਜ਼ ਵੀ ਕਹਿਣਾ ਚਾਹੁੰਦੀ ਹਾਂ, ਸਭ ਤੋ ਪਹਿਲਾ, ਕੁਝ ਗੱਲਾਂ ਮਰਿਆਦਾ ਤਹਿਤ ਜੋ ਮੈਂ ਛੱਡ ਦਿੱਤੀਆਂ ਸੀ, ਕੀ ਮੇਰਾ ਬਲਾਤਕਾਰ ਨਹੀਂ ਸੀ ਹੋਇਆ, ਕਿਓਂਕਿ ਬਲਾਤਕਾਰ ਸਿਰਫ ਮਰਦ ਦੇ ਲਿੰਗ ਦਾ ਜਨਾਨੀ ਦੀ ਯੋਨੀ ਵਿਚ ਵੜਨ ਨੂੰ ਹੀ ਕਿਹਾ ਜਾਂਦਾ ਹੈ! ਕਿਰਪਾ ਕਰਕੇ ਧਿਆਨ ਦੇਣਾ ਜੀ ਕਿਸੇ ਨੂੰ ਤਸੀਹੇ ਦੇਣੇ, ਕੋਈ ਸੁਖਦਾਈ, ਆਪਣੇ ਵੱਲ ਖਿਚ ਪਾਓਣ ਵਾਲਾ ਅਹਿਸਾਸ ਨਹੀਂ ਹੈ, ਇਸ ਲਈ ਕਿਸੇ ਖਾਸ ਜੰਤਰ ਦੀ ਲੋੜ ਨਹੀਂ ਪੈਂਦੀ, ਸਿਰਫ ਕੁਝ ਮਿਰਚਾਂ, ਇਕ ਜੋੜੀ ਤੇਜ਼ ਧਾਰ ਵਾਲੀ ਕੈਂਚੀ ਅਤੇ ਮੇਰੀ ਬਾਹਵਾਂ ਨੂੰ ਬਨਣ ਲਈ ਕੁਝ ਵੀ ਅਤੇ ਥੋੜੀ ਜਿਹੀ ਦਿਮਾਗੀ ਕਸਰਤ ਕੀ ਕਿਵੇਂ ਤਸੀਹੇ ਦਿੱਤੇ ਜਾਣ ?

 ਮੈਂ ਅਜੇ ਇਹ ਨਹੀਂ ਦਸਿਆ ਹੈ ਕਿ ਓਸ ਵੇਲੇ ਮੈਂ ਆਪਣੇ ਆਪ ਵਿਚ ਗਰਭਵਤੀ (ਢਿਡ ਤੋਂ) ਸੀ ਅਤੇ ਮੈਨੂ ਤੀਜਾ ਮਹੀਨਾ ਚੱਲ ਰਿਹਾ ਸੀ, ਓਹਨਾ ਨੂੰ ਬਿਸ਼ਕ ਕਿਸੇ ਤਰਾਂ ਵੀ ਇਹ ਨਹੀਂ ਸੀ ਪਤਾ ਚੱਲ ਸਕਦਾ ਸੀ ਅਤੇ ਨਾ ਹੀ ਓਹਨਾ ਨੂੰ ਇਸ ਨਾਲ ਕੋਈ ਫ਼ਰਕ ਪੈਂਦਾ ਸੀ, ਮੇਰੇ ਅਜਨ੍ਮੇ ਬੱਚੇ ਨੂੰ ਕਿਓਂ ਕੋਈ ਨੁਕਸਾਨ ਨਹੀਂ ਪੁਜਿਆ, ਮੈਂ ਤੇ ਸਿਰਫ ਇੰਨਾ ਹੀ ਕਹਿ ਸਕਦੀ ਹਾਂ ਕਿ ਉਸ ਬੱਚੇ ਦੀ ਅਤੇ ਮੇਰੀ ਰਖਿਆ ਵੀ ਮੇਰੇ ਦਸਮੇਸ਼ ਪਿਤਾ ਜੀ ਨੇ ਹੀ ਕੀਤੀ ਸੀ !

“ਮੈਂ ਸਿਰਫ ਹੌਲੀ ਜਿਹੀ ਹੱਸਦੀ ਰਹੀ!”ਕੀ ਕਿਰਪਾ ਕਰਕੇ ਮੇਰੀ ਕਿਰਪਾਨ ਵਾਪਸ ਮਿਲ ਸਕਦੀ ਹੈ?

ਦੂਜੇ ਪੁਲਸ ਵਾਲੇ ਨੇ ਮੇਰੀ ਕਿਰਪਾਨ, ਮੇਰੇ ਪਾਸ ਪੋਰਟ ਦੇ ਨਾਲ ਹੀ ਮੇਰੇ ਹਥਾਂ ਵਿਚ ਫੜਾ ਦਿੱਤੀ!

ਓਹਨਾ ਮੇਰਾ ਹਥ ਫੜਿਆ ਅਤੇ ਆਪਣੇ ਨਾਲ ਹੀ ਇਕ ਵੱਡੇ ਕਮਰੇ (Hall) ਵੱਲ ਲੈ ਤੁਰੇ ਜਦਕਿ ਹੱਲਾਂ ਵੀ ਮੈਂ ਅਧ ਨੰਗੀ ਹੀ ਸੀ ਅਤੇ ਮੇਰੇ ਖੂਨ ਵੀ ਵੱਗ ਰਿਹਾ ਸੀ! ਬੜੀ ਹੀ ਇਜਤ ਨਾਲ ਮੇਰੇ 13 ਸਾਲ ਦੇ ਕਾਕੇ ਸੰਦੀਪ ਨੇ ਆਪਣੀ ਕਮੀਜ਼ ਲਾਹ ਕੇ ਮੈਨੂ ਪੁਆਓਣ ਵਿਚ ਮੇਰੀ ਮਦਦ ਕੀਤੀ!

ਇਸ ਪਾੱਸੇ ਮਮੀ ਜੀ! ਥੋੜੀ ਕੰਬਦੀ ਅਵਾਜ਼ ਵਿਚ ਓਸਨੇ ਕਿਹਾ! ਉਸਨੁ ਵੀ ਪੁਲਸ ਵਾਲੀਆਂ ਦੀ ਬਦਤਮੀਜ਼ੀ  ਵਿਚੋਂ ਥੋੜਾ ਬਹੁਤ ਗੁਜਰਨਾ ਪਿਆ ਸੀ ਅਤੇ ਓਹਨਾ ਵਿਚੋਂ ਵੀ ਕਿਸੇ ਨੇ ਸ਼ਾਇਦ ਹੀ ਕਦੀ ਢਿੱਲੀ-ਢਾਲੀ, ਬੇ-ਤਰਤੀਬੀ ਢੰਗ ਨਾਲ ਕਦੀ ਇੰਜ ਆਪਣੀ ਪੱਗ ਬਝੀ ਹੋਵੇਗੀ! ਇਸ ਤੇ ਅਸੀਂ ਬਾਅਦ ਵਿਚ ਫੇਰ ਗੱਲ ਕਰਾਂਗੇ! ਓਹਨਾ ਮਿਨੀ ਬਹੁਤ ਹੀ ਬੁਰੇ ਤਰੀਕੇ ਨਾਲ ਸ਼ਰੀਰਕ ਤਸੀਹੇ ਦਿੱਤੇ ਸੀ!

 ਬਾਅਦ ਵਿਚ ਅਸੀਂ ਇਹਨਾ ਸਾਰੀਆਂ ਵਾਪਰੀਆਂ ਘਟਨਾਵਾਂ ਤੇ ਵਿਚਾਰ ਕੀਤਾ! ਮਣੀ (ਮੇਰਾ ਘਰ ਵਾਲਾ) ਨੇ ਮੇਰੀਆਂ ਆਖਾਂ ਵਿਚ ਵੇਖਿਆ!” ਓਸ ਇਕ ਸਕਿੰਟ ਲਈ ਮੈਂ ਸੋਚਿਆ ਸੀ ਕਿ ਤੂ ਟੁੱਟ ਜਾਏੰਗੀ!”

“ਮੈਂ ਉਸ ਦੀਆਂ ਅਖਾਂ ਵਿਚ ਅਖਾਂ  ਪਾ ਕੇ ਪੁਛਿਆ ! ਕੀ ਮੈਂ ਸੱਚੀਂ ਮੁੱਚੀਂ ਟੁੱਟ ਗਈ ਸੀ? “

“ਮੈਂ ਆਪਣੇ ਆਪ ਨੂੰ ਬਦਲਿਆ ਮਸੂਸ ਕੀਤਾ ਸੀ ਜਿਵੇਂ ਤੂੰ ਕੋਈ ਹੋਰ ਹੀ ਬਣ ਗਈ ਸੀ! ਕੀ ਹੋਇਆ ਸੀ?”

ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ! ਓਹ ਸਾਡੇ ਪੁੱਤਰ ਵੱਲ ਮੁੰਹ ਕਰਕੇ ਬੋਲਿਆ (ਬਿਨਾ ਕਿਸੇ ਸ਼ਕ਼ ਦੇ ਇਹ ਸਭ ਜੂਨ 1984 ਵਿਚ ਹੀ ਵਾਪਰਿਆ ਸੀ, ਇਸ ਕਰਕੇ ਇਹ ਸਭ ਤੇ ਮੈਂ ਇਸ਼ਾਰਾ ਹੀ ਕੀਤਾ ਹੈ, ਸਿਰਫ ਇਸ ਗੱਲ ਨੂੰ ਛੱਡ ਕੇ ਕਿ, ਇਹ ਸਭ ਮੈਨੂ ਅੱਜ ਵੀ ਪੂਰੀ ਤਰਾਂ ਚੇਤੇ ਹੈ!

“ਤੁਹਾਡੇ ਮਾਤਾ ਜੀ  ਇਕ ਅਸਚਰਜਾਂ ਤੋ ਭਰਪੂਰ ਸਿਖ ਬੀਬੀ ਹੈ, ਤੁਹਾਨੂ ਓਹਨਾ ਜਿਹੀ ਕੋਈ ਹੋਰ ਨਹੀਂ ਮਿਲ ਸਕਦੀ! ਪਰ ਮੈਂ ਉਮੀਦ ਕਰਦਾ ਹਾਂ ਕਿ ਜਦੋਂ ਤੁਹਾਡਾ ਵਿਆਹ ਹੋਵੇਗਾ ਤਾਂ ਤੁਸੀਂ ਵੀ ਆਪਣੀ ਸਿੰਘਣੀ ਨੂੰ ਇੰਜ ਹੀ ਪਿਆਰ ਕਰੋਂਗੇ ਅਤੇ ਇਜ਼ਤ ਬਖਸ਼ਣਾ ਜਿਵੇਂ ਮੈਂ ਕਰਦਾ ਹਾਂ!”

ਕੀ ਕੋਈ ਜਨਾਨੀ, ਕਿਸੇ ਘਰ ਵਾਲੇ ਵੱਲੋਂ ਕਹੇ ਹੋਏ ਇਹਨਾ ਪਿਆਰੇ ਲਫਜਾਂ ਨੂੰ ਭੁੱਲ ਸਕਦੀ ਹੈ?

 ਸੰਦੀਪ ਨੇ ਮੇਰੇ ਵੱਲ ਤੱਕਿਆ ਅਤੇ ਹੌਲੀ ਜਿਹੀ ਅਵਾਜ਼ ਵਿਚ ਕਿਹਾ, ਮਮੀ ਜੀ, ਤੁਸੀਂ ਬੜੇ ਕਿਸਮਤ ਵਾਲੇ ਹੋ ਜਿਹੜਾ ਕੀ ਓਹ ਓਸ ਵੇਲੇ ਰੁਕ ਗਏ ਜਿਥੇ ਓਹਨਾ ਨੂ ਰੁੱਕ ਜਾਣਾ ਚਾਹੀਦਾ ਸੀ

ਅਸੀਂ ਦੋਵੇਂ ਇਕਸਾਰ ਹੋ ਕੇ ਬੋਲੇ, “ਕਿਸਮਤ ਦਾ ਇਸ ਨਾਲ ਕੁਝ ਵੀ ਲੈਣ ਦੇਣ ਨਹੀਂ ਸੀ”

“ਇਥੇ ਮੈਂ ਇਸ ਦੁਖ ਭਰੀ ਗੱਲ ਦਾ ਭੋਗ ਪਾਓਣੀ ਹਾਂ, ਅਖੀਰਲੇ ਇਹਨਾ ਲਫਜਾਂ ਨਾਲ ਕੀ ਇਹ ਮੇਰੀ ਤਾਕ਼ਤ ਨਹੀਂ ਸੀ ਅਤੇ ਨਾ ਹੀ ਮੇਰੀ ਹਿੰਮਤ ਜਿਸ ਨੇ ਮੈਨੂ ਏਨੀ ਬਖਸ਼ਿਸ਼ ਕੀਤੀ, ਇਹ ਸਭ ਤੇ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਮੈਨੂ ਦਿੱਤਾ ਹੋਇਆ ਇਕ ਤੋਹਫ਼ਾ ਸੀ ਮੇਰੇ ਵਾਸਤੇ!”

ਮੈਂ ਤੇ ਸਿਰਫ ਇਸ ਗੱਲ ਤੇ ਹੀ ਆਪਣੇ ਪਿੰਡੇ ਨੂੰ ਹੱਲਾ ਸ਼ੇਰੀ ਦੇ ਸਕਦੀ ਹਾਂ ਕਿ ਮੈਂ ਓਸ ਵੇਲੇ ਆਪਣੇ ਗੁਰੂ ਨੂੰ ਵਾਜ਼ ਮਾਰੀ ਜਦੋਂ ਮੈਨੂ ਇਸ ਮਦਦ ਦੀ ਬਹੁਤ ਜਿਆਦਾ ਲੋੜ ਸੀ!

ਓਸ ਦਿਨ ਅਸੀਂ ਆਪਣੇ ਜੱਦੀ ਘਰ ਤੇ ਨਹੀਂ ਜਾ ਸਕੇ ਪਰ ਕੁਝ ਭਲੇ ਲੋਕਾਂ ਨੇ ਸਾਨੂ ਓਸ ਦਿਹਾੜੇ ਪੁਲਸ ਸਟੇਸ਼ਨ ਦੇ ਬਾਹਰ ਖਲੋਤੇ ਵੇਖਿਆ ਤਾਂ ਓਹ ਸਾਨੂ ਆਪਣੇ ਘਰ ਲੈ ਗਏ!

ਹਾਲਾਂਕਿ ਸ਼ਹਿਰ  ਦੇ ਕੁਝ ਹਿਸਿਆਂ ਵਿਚ ਪਾਣੀ ਦੀ ਸੱਪਲਾਈ ਰੋਕ ਦਿੱਤੀ ਗਈ ਸੀ, ਫੇਰ ਵੀ ਸਾਨੂ ਆਪਣੇ ਘਰ ਵਿਚ ਆਸਰਾ ਦੇਣ ਵਾਲੀਆਂ ਦੇ ਘਰ ਵਿਚ ਪਾਣੀ ਆ ਰਿਹਾ ਸੀ! ਮੈਂ ਆਪਣੇ ਆਪ ਨੂੰ ਬਹੁਤ ਹੀ ਘਿਰਣਤ ਅਤੇ ਗੰਦਾ ਮਸੂਸ ਕਰ ਰਹੀ ਸੀ! ਇਕ ਚੰਗੇ ਸਨਾਨ ਲਈ ਵਾਹਿਗੁਰੂ ਜੀ ਦਾ ਧਨਵਾਦ!ਮੇਰੇ ਘਰ ਵਾਲੇ ਮਣੀ ਨੇ ਮੈਨੂ ਆਪਨੇ ਆਪ ਨੂੰ ਸਾਫ਼ ਕਰਨ ਵਿਚ ਮੇਰੀ ਮਦਦ ਕੀਤੀ! ਮੈਨੂ ਨੁਹਾਇਆ, ਮੇਰੇ ਕੇਸ ਫੇਰ ਤੋਂ ਸੰਵਾਰੇ ਜਿਹੜੇ ਕੀ ਪੁਲਸ ਵਾਲੀਆਂ ਨੇ ਮੇਰੇ ਸਜਰੇ ਕੇਸਾਂ ਨੂੰ ਖਰਾਬ ਕਰ ਦਿੱਤਾ ਸੀ, ਹੁਣ ਮੈਂ ਫੇਰ ਤੋਂ ਸੋਹਨੀ ਦਿੱਸਣ ਲੱਗ ਪਈ ਸੀ! ਕੋਈ ਮੈਨੂ ਵੇਖ ਕੇ ਇਹ ਜਕੀਨ ਨਹੀਂ ਸੀ ਕਰ ਸਕਦਾ ਕਿ ਮੈਂ ਆਪਣੇ ਪੈਰਾਂ ਵਿਚਾਲੇ ਜਖਮਾਂ ਵਿਚੋਂ ਵਗਦੇ ਖੂਨ ਦੇ ਬਾਵਜੂਦ ਵੀ ਆਪਣੇ ਪੈਰਾਂ ਤੇ ਖੜੀ ਵੀ ਹੋ ਸਕਦੀ ਹਾਂ ! ਫੇਰ ਵੀ ਇਸ ਤੋਂ ਬਾਅਦ ਜਦੋਂ ਮੈਂ ਆਪਣੇ ਪੈਰਾਂ ਦੇ ਜਖਮਾਂ ਦਾ ਇਲਾਜ਼ ਕਰਵਾ ਰਹੀ ਸੀ, ਮੈਨੂ ਕਦੀ ਕੋਈ ਪੀੜ ਨਹੀਂ ਹੋਈ, ਜਖਮਾਂ ਦੀਆਂ ਕੁਝ ਨਿਸ਼ਾਨੀਆਂ ਅਤੇ ਖਰਿੰਦ ਜਰੂਰ ਸੀ ਜੋ ਰਹੀ ਗਏ ਸੀ, ਮੇਰੀ ਸੁਣਨ ਦੀ ਤਾਕ਼ਤ ਕੁਝ ਘੱਟ ਜਰੂਰ ਗਈ ਸੀ, ਥੋੜੀ ਕਮਜ਼ੋਰ ਹੋ ਗਈ ਸੀ, ਪਰ ਇਹ ਕੁਝ ਖਾਸ ਨਹੀਂ ਸੀ!

ਮਣੀ ਜੋ ਕਿ ਖੁਦ ਵੀ ਇਕ ਡਾਕਟਰ (physician) ਨੇ, ਮੇਰੀ ਚੰਗੇ ਤਰੀਕੇ ਨਾਲ ਜਾਂਚ ਕੀਤੀ ਪਰ ਮੇਰੇ ਪਿੰਡੇ ਤੇ ਏਨੀ ਕੁੱਟ ਖਾਣ ਦੇ ਬਾਦ ਵੀ, ਜੋ ਮੈਂ ਸਹਿਣ ਕੀਤੀ, ਕੋਈ ਵੱਡੇ ਜਖ੍ਮ ਨਹੀਂ ਸੀ!

ਸਾਨੂੰ ਆਸਰਾ ਦੇਣ ਵਾਲੇ ਜੋ ਕਿ ਹਿੰਦੂ ਸੀ, ਸਾਨੂ ਪਾਓਣ ਵਾਸਤੇ ਸਾਫ਼ ਸੁਥਰੇ ਕਪੜੇ ਦਿੱਤੇ, ਬਹੁਤ ਹੀ ਚੰਗੇ ਸਵਾਦ ਵਾਲੀ ਰੋਟੀ ਖੁਆਈ, ਆਰਮ ਕਰਨ ਲਈ ਸੋਹਣਾ ਪਲੰਘ ਦਿੱਤਾ ਅਤੇ ਸਾਨੂ ਇਹ ਅਹਿਸਾਸ ਵੀ ਕਰਵਾਇਆ ਕਿ ਅਮ੍ਰਿਤਸਰ ਸ਼ਹਿਰ ਵਿਚ ਵੀ ਚੰਗੇ ਸੁਭਾਓ ਦੇ ਲੋਕ ਵੱਸਦੇ ਨੇ! ਅਸੀਂ ਆਪਨੇ ਪੁਰਾਣੇ ਕਪੜੇ ਜਲਾ ਦਿੱਤੇ, ਆਪਣੇ ਕੋਲ ਮੈਂ ਆਪਣੇ ਪੁੱਤਰ ਸੰਦੀਪ ਵੱਲੋਂ ਦਿੱਤੀ ਹੋਈ ਓਹ ਕਮੀਜ਼ ਯਾਦਗਾਰ ਰਖਣ ਲਈ ਸਹੇਜ ਕੇ ਰਖ ਲਈ! ਸਾਡੇ ਅਮ੍ਰਿਤਸਰ ਦੇ ਜੱਦੀ ਘਰ ਵਿਚ ਇਹ ਅੱਜ ਵੀ ਸਾਂਭ ਕੇ ਰਖੀ ਹੋਈ ਹੈ!

ਮੇਰੇ ਕੋਲ ਓਸ ਵੇਲੇ ਦੇ ਅਮ੍ਰਿਤਸਰ ਤੇ ਲਿਖਣ ਲਈ ਹੋਰ ਵੀ ਬਹੁਤ ਕੁਝ ਹੈ, ਓਹ ਬੋ, ਗਰਮੀ, ਕੀੜੇ ਮਕੌੜੇ ਅਤੇ ਪਵਿੱਤਰ ਸਰੋਵਰ ਜਿਹੜਾ ਲੋਥਾਂ ਨਾਲ ਪੱਟਿਆ ਪਿਆ ਸੀ ਅਤੇ ਖੂਨ ਨਾਲ ਲਾਲ ਹੋਇਆ ਸੀ ਪਰ ਇੰਟਰਨੇਟ ਤੇ ਇਸ ਬਾਬਤ ਤੁਹਾਨੂੰ ਬਥੇਰਾ ਕੁਝ ਲਿਖਿਆ ਮਿਲ ਜਾਵੇਗਾ, ਮੈਂ ਤਾਂ ਸਿਰਫ ਆਪਣੀ ਹੱਡ-ਬੀਤੀ ਹੀ ਲਿਖ ਰਹੀ ਹਾਂ!

ajmer-kesri

ਅਜਮੇਰ ਸਿੰਘ ਰੰਧਾਵਾ !!